ਟ੍ਰਿਬਿਊਨ ਚੌਕ ਫਲਾਈਓਵਰ ਦੇ ਕੰਮ ਨੂੰ ਹਰੀ ਝੰਡੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ Tribune flyover ਪ੍ਰੋਜੈਕਟ ਨੂੰ ਚੁਣੌਤੀ ਦੇਣ ਵਾਲੀ ਤਾਜ਼ਾ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇੱਕ ਦਿਨ ਪਹਿਲਾਂ, ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਸ਼ਾਮ ਨੂੰ NH-05 ‘ਤੇ ਟ੍ਰਿਬਿਊਨ ਚੌਕ ਵਿਖੇ ਬਹੁ-ਉਡੀਕੀ ਛੇ-ਮਾਰਗੀ ਫਲਾਈਓਵਰ, ਰੋਟਰੀ ਅਤੇ ਅੰਡਰਪਾਸ ਦੀ ਉਸਾਰੀ ਦਾ ਕੰਮ ਅਲਾਟ ਕਰ ਦਿੱਤਾ।ਯੂਟੀ ਇੰਜੀਨੀਅਰਿੰਗ ਵਿਭਾਗ ਵੱਲੋਂ ਚੰਡੀਗੜ੍ਹ ਸਥਿਤ ਸਿੰਗਲਾ ਕੰਸਟ੍ਰਕਸ਼ਨ ਲਿਮਟਿਡ ਨੂੰ ‘ਲੈਟਰ ਆਫ਼ ਐਕਸੈਪਟੈਂਸ’ (LoA) ਜਾਰੀ ਕਰ ਦਿੱਤਾ ਗਿਆ ਹੈ, ਜਦੋਂ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਸਭ ਤੋਂ ਘੱਟ ਬੋਲੀਦਾਤਾ ਨੂੰ ਪ੍ਰੋਜੈਕਟ ਦੇਣ ਲਈ ਆਪਣੀ ਰਸਮੀ ਪ੍ਰਵਾਨਗੀ ਦੇ ਦਿੱਤੀ।

ਇਹ ਪ੍ਰੋਜੈਕਟ 147.98 ਕਰੋੜ ਦੀ ਬੋਲੀ ਕੀਮਤ (ਜੀਐਸਟੀ ਤੋਂ ਇਲਾਵਾ) ‘ਤੇ ਅਲਾਟ ਕੀਤਾ ਗਿਆ ਹੈ, ਜੋ ਕਿ ਟੈਂਡਰ ਲਈ ਰੱਖੀ ਗਈ ਅੰਦਾਜ਼ਨ ਬੋਲੀ ਲਾਗਤ ਤੋਂ ਲਗਪਗ 31.06 ਫੀਸਦੀ ਘੱਟ ਹੈ।

Total Views: 22 ,
Real Estate