ਕੋਲੰਬੀਆ ਵਿੱਚ ਫੌਜ ਦਾ ਇੱਕ C-130 ਹਰਕੂਲਸ ਜਹਾਜ਼ ਪੇਰੂ ਦੀ ਸਰਹੱਦ ਦੇ ਨੇੜੇ ਐਮਾਜ਼ਾਨ ਦੇ ਸੰਘਣੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਲਗਭਗ 110 ਸੈਨਿਕ ਸਵਾਰ ਸਨ। ਹਾਦਸੇ ਵਾਲੀ ਥਾਂ ਤੋਂ ਉੱਠ ਰਹੇ ਕਾਲੇ ਧੂੰਏਂ ਦੇ ਗੁਬਾਰ ਨੇ ਘਟਨਾ ਦੀ ਭਿਆਨਕਤਾ ਨੂੰ ਬਿਆਨ ਕੀਤਾ ਹੈ।ਕੋਲੰਬੀਆ ਦੇ ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਪੁਸ਼ਟੀ ਕੀਤੀ ਕਿ ਜਹਾਜ਼ ਨੇ ਪੋਰਟੋ ਲੇਗੁਇਜ਼ਾਮੋ ਤੋਂ ਉਡਾਣ ਭਰੀ ਸੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਫੌਜੀ ਯੂਨਿਟਾਂ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ, ਪਰ ਅਜੇ ਤੱਕ ਜਾਨੀ ਨੁਕਸਾਨ ਦੀ ਸਹੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
Total Views: 80 ,
Real Estate



















