ਐਪਸਟੀਨ ਮਾਮਲੇ ‘ਚ ਬ੍ਰਿਟਿਸ਼ ਪੁਲਿਸ ਦੀ ਵੱਡੀ ਕਾਰਵਾਈ!

ਐਪਸਟੀਨ ਮਾਮਲੇ ਵਿੱਚ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਜੁੜੀ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਬ੍ਰਿਟਿਸ਼ ਪੁਲਿਸ ਨੇ ਹੁਣ ਦੂਜੀ ਵੱਡੀ ਕਾਰਵਾਈ ਕੀਤੀ ਹੈ। ਬ੍ਰਿਟਿਸ਼ ਪੁਲਿਸ ਨੇ ਅਮਰੀਕਾ ਵਿੱਚ ਸਾਬਕਾ ਬ੍ਰਿਟਿਸ਼ ਰਾਜਦੂਤ ਪੀਟਰ ਮੈਂਡੇਲਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟਾਂ ਅਨੁਸਾਰ ਬ੍ਰਿਟਿਸ਼ ਪੁਲਿਸ ਨੇ ਇਹ ਗ੍ਰਿਫਤਾਰੀ ਦੋਸ਼ੀ ਜਿਨਸੀ ਅਪਰਾਧੀ ਐਪਸਟੀਨ ਨਾਲ ਉਸ ਦੇ ਸਬੰਧਾਂ ਦੇ ਖੁਲਾਸੇ ਤੋਂ ਬਾਅਦ ਕੀਤੀ ਹੈ।ਲੰਡਨ ਦੀ ਮੈਟਰੋਪੋਲੀਟਨ ਪੁਲਿਸ ਫੋਰਸ ਨੇ ਕਿਹਾ ਕਿ “ਅਧਿਕਾਰੀਆਂ ਨੇ ਉੱਤਰੀ ਲੰਡਨ ਦੇ ਇੱਕ ਪਤੇ ‘ਤੇ 72 ਸਾਲਾ ਵਿਅਕਤੀ ਨੂੰ ਸਰਕਾਰੀ ਅਹੁਦੇ ‘ਤੇ ਗਲਤ ਵਿਹਾਰ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ।” ਉਸ ਨੂੰ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ।  72 ਸਾਲਾ ਮੈਂਡੇਲਸਨ ਨੂੰ ਸਤੰਬਰ 2025 ਵਿੱਚ ਬ੍ਰਿਟੇਨ ਦੀ ਕੂਟਨੀਤਕ ਸੇਵਾ ਦੇ ਸਭ ਤੋਂ ਵੱਕਾਰੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸਤੋਂ ਪਹਿਲਾਂ ਉਸ ਨਾਲ ਜੁੜੇ ਕਈ ਸਥਾਨਾਂ ਦੀ ਵੀ ਤਲਾਸ਼ੀ ਲਈ ਗਈ ਸੀ।

Total Views: 4 ,
Real Estate