ਅਮਰੀਕਾ ਇਰਾਨ ਤਣਾਅ , ਅਮਰੀਕੀ ਡਿਪਲੋਮੈਟਾਂ ਨੂੰ ਲੇਬਨਾਨ ਛੱਡਣ ਦਾ ਦਿੱਤਾ ਹੁਕਮ

ਇਰਾਨ ਉਤੇ ਅਮਰੀਕਾ ਦੇ ਹਮਲੇ ਦੀ ਵਧਦੀ ਸੰਭਾਵਨਾ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਗੈਰ-ਜ਼ਰੂਰੀ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਵਾਰਕ ਜੀਆਂ ਨੂੰ ਲੇਬਨਾਨ ਛੱਡਣ ਦਾ ਹੁਕਮ ਦਿਤਾ ਹੈ। ਅਧਿਕਾਰੀ ਨੇ ਕਿਹਾ ਕਿ ਖੇਤਰੀ ਸੁਰੱਖਿਆ ਮਾਹੌਲ ਦੇ ਨਿਰੰਤਰ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਅਮਰੀਕੀ ਸਫ਼ਾਰਤਖ਼ਾਨੇ ’ਚ ਅਧਿਕਾਰੀਆਂ ਦੀ ਤੈਨਾਤੀ ਘਟਾਉਣਾ ਸਮਝਦਾਰੀ ਹੈ ਤਾਂ ਜੋ ਸਿਰਫ ਜ਼ਰੂਰੀ ਕਰਮਚਾਰੀ ਹੀ ਉਨ੍ਹਾਂ ਦੇ ਅਹੁਦਿਆਂ ਉਤੇ ਰਹਿ ਸਕਣ।

Total Views: 3 ,
Real Estate