ਚੋਣ ਕਮਿਸ਼ਨ ਵਲੋਂ 1.25 ਕਰੋੜ ਵੋਟਰਾਂ ਦੀ ਸੂਚੀ ਅਪਲੋਡ

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੱਛਮੀ ਬੰਗਾਲ ਵਿੱਚ ‘ਲੌਜੀਕਲ ਗਲਤੀਆਂ’ (Logical Discrepancies) ਵਾਲੇ 1.25 ਕਰੋੜ ਵੋਟਰਾਂ ਦੇ ਨਾਵਾ ਦੀ ਸੂਚੀ ਅਪਲੋਡ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਸ਼ਨਿਚਰਵਾਰ ਤੱਕ ਇਹ ਸੂਚੀ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਇਹ ਸੂਚੀਆਂ ਗ੍ਰਾਮ ਪੰਚਾਇਤ ਭਵਨਾਂ, ਬਲਾਕ ਦਫ਼ਤਰਾਂ ਅਤੇ ਵਾਰਡ ਦਫ਼ਤਰਾਂ ਵਿੱਚ ਪ੍ਰਕਾਸ਼ਿਤ ਕਰਨ ਦੇ ਹੁਕਮ ਦਿੱਤੇ ਗਏ ਹਨ। ਚੋਣ ਕਮਿਸ਼ਨ ਨੇ 2002 ਦੀ ਵੋਟਰ ਸੂਚੀ ਨਾਲ ਮਿਲਾਨ ਦੌਰਾਨ ਕਈ ਤਰੁੱਟੀਆਂ ਪਾਈਆਂ ਸਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਮਾਪਿਆਂ ਦੇ ਨਾਮ ਵਿੱਚ ਫਰਕ, ਵੋਟਰ ਅਤੇ ਉਸ ਦੇ ਮਾਪਿਆਂ ਦੀ ਉਮਰ ਵਿੱਚ ਅੰਤਰ, 15 ਸਾਲ ਤੋਂ ਘੱਟ ਜਾਂ 50 ਸਾਲ ਤੋਂ ਵੱਧ ਹੋਣਾ ਅਤੇ ਦਾਦਾ-ਦਾਦੀ ਦੀ ਉਮਰ ਦੇ ਵੇਰਵਿਆਂ ਵਿੱਚ ਮੇਲ ਨਾ ਖਾਣਾ ਆਦਿ ਸ਼ਾਮਲ ਸੀ।ਅਦਾਲਤ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ’ਤੇ ਇਸਦਾ ਅਸਰ ਪੈ ਰਿਹਾ ਹੈ, ਉਨ੍ਹਾਂ ਨੂੰ ਆਪਣੇ ਦਸਤਾਵੇਜ਼ ਪੇਸ਼ ਕਰਨ ਜਾਂ ਇਤਰਾਜ਼ ਦਰਜ ਕਰਵਾਉਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।

Total Views: 32 ,
Real Estate