BCCI ਦੇ ਸਾਬਕਾ ਪ੍ਰਧਾਨ IS ਬਿੰਦਰਾ ਦਾ ਦੇਹਾਂਤ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਾਬਕਾ ਪ੍ਰਧਾਨ IS ਬਿੰਦਰਾ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਿੰਦਰਾ ਦਾ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਅੱਜ ਦੁਪਹਿਰ ਦੇ ਖਾਣੇ ਤੋਂ ਬਾਅਦ ਬਿੰਦਰਾ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਦੇ ਕਰੀਬੀ ਦੋਸਤਾਂ ਅਨੁਸਾਰ, ਉਨ੍ਹਾਂ ਦਾ ਦੇਹਾਂਤ ਸ਼ਾਮ 6:30 ਵਜੇ ਦੇ ਕਰੀਬ ਹੋ ਗਿਆ। ਉਨ੍ਹਾਂ ਨੇ 1993 ਤੋਂ 1996 ਤੱਕ BCCI ਪ੍ਰਧਾਨ ਵਜੋਂ ਸੇਵਾ ਨਿਭਾਈ। ਉਹ BCCI ਦੇ 23ਵੇਂ ਪ੍ਰਧਾਨ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸੋਮਵਾਰ ਦੁਪਹਿਰ ਨੂੰ ਲੋਧੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Total Views: 52 ,
Real Estate