40 ਸਾਲ ਪੁਰਾਣਾ, 10 ਟਨ ਵਜ਼ਨੀ ਸਟੀਲ ਦਾ ਪੁਲ ਰਾਤੋ-ਰਾਤ ਚੋਰੀ

ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ਵਿੱਚ ਨਹਿਰ ’ਤੇ ਬਣਿਆ ਚਾਰ ਦਹਾਕੇ ਪੁਰਾਣਾ 10 ਟਨ ਵਜ਼ਨੀ ਤੇ 70 ਫੁੱਟ ਲੰਮਾ ਸਟੀਲ ਦਾ ਪੁਲ ਰਾਤੋ-ਰਾਤ ਚੋਰੀ ਹੋ ਗਿਆ। ਇਸ ਚੋਰੀ ਤੋਂ ਸਥਾਨਕ ਲੋਕ ਹੈਰਾਨ ਹਨ। ਤਫ਼ਤੀਸ਼ਕਾਰਾਂ ਨੇ ਇਸ ਘਟਨਾ ਵਿੱਚ 15 ਵਿਅਕਤੀਆਂ ਦੀ ਸ਼ਮੂਲੀਅਤ ਪਾਈ ਹੈ, ਜਿਨ੍ਹਾਂ ਨੇ ਇਸ ਢਾਂਚੇ ਨੂੰ ਕਥਿਤ ਕਬਾੜ ਵਜੋਂ ਵੇਚਣ ਲਈ ਕੱਟਿਆ ਅਤੇ ਚੋਰੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਕੋਰਬਾ ਦੇ ਵਧੀਕ ਪੁਲੀਸ ਸੁਪਰਡੈਂਟ ਲਖਨ ਪਟਲੇ ਨੇ ਕਿਹਾ ਕਿ 18 ਜਨਵਰੀ ਨੂੰ ਸਥਾਨਕ ਲੋਕਾਂ ਨੇ ਦੇਖਿਆ ਕਿ ਧੋਧੀਪਾਰਾ ਖੇਤਰ ਦੇ ਵਾਰਡ ਨੰਬਰ 17 ਵਿੱਚ ਹਸਦੇਓ ਖੱਬੀ ਨਹਿਰ ਉੱਤੇ ਬਣਿਆ ਅਤੇ ਪੈਦਲ ਚੱਲਣ ਵਾਲੇ ਰਸਤੇ ਵਜੋਂ ਵਰਤਿਆ ਜਾਣ ਵਾਲਾ ਸਟੀਲ ਦਾ ਪੁਲ ਗਾਇਬ ਹੈ। ਉਪਰੰਤ ਸਥਾਨਕ ਕੌਂਸਲਰ ਲਕਸ਼ਮਣ ਸ਼੍ਰੀਵਾਸ ਨੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅਣਪਛਾਤੇ ਮੁਲਜ਼ਮਾਂ ਨੇ ਢਾਂਚੇ ਦੀਆਂ ਲੋਹੇ ਦੀਆਂ ਰੇਲਿੰਗਾਂ ਨੂੰ ਕੱਟਣ ਲਈ ਗੈਸ ਕਟਰਾਂ ਦੀ ਵਰਤੋਂ ਕੀਤੀ ਸੀ।

Total Views: 40 ,
Real Estate