ਪੰਜਾਬ ਦੇ ਰਾਜਪਾਲ ਨੂੰ ਕਰਨੀ ਸੈਨਾ ਦੀ ਧਮਕੀ!

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਵੱਲੋਂ ਸੋਸ਼ਲ ਮੀਡੀਆ ਰਾਹੀਂ ਰਾਜਪਾਲ ਨੂੰ ਸਿੱਧੀ ਧਮਕੀ ਦਿੱਤੀ ਗਈ ਹੈ।ਸ਼ੇਖਾਵਤ ਨੇ ਕਿਹਾ ਕਿ ਕਟਾਰੀਆ ਨੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕੀਤਾ ਹੈ। ਗੁਲਾਬਚੰਦ ਕਟਾਰੀਆ ਨੇ ਕੁਝ ਦਿਨ ਪਹਿਲਾਂ ਗੋਗੁੰਡਾ ਵਿੱਚ ਹੋਏ ਇੱਕ ਸਮਾਗਮ ਵਿੱਚ ਮਹਾਰਾਣਾ ਪ੍ਰਤਾਪ ਬਾਰੇ ਬਿਆਨ ਦਿੱਤਾ ਸੀ।ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੀ ਤੁਸੀਂ ਕਦੇ ਕਾਂਗਰਸ ਦੇ ਰਾਜ ਦੌਰਾਨ ਮਹਾਰਾਣਾ ਪ੍ਰਤਾਪ ਦਾ ਨਾਮ ਸੁਣਿਆ ਹੈ, ਪਹਿਲੀ ਵਾਰ ਮਹਾਰਾਣਾ ਪ੍ਰਤਾਪ ਨੂੰ ਜ਼ਿੰਦਾ ਕਰਨ ਦਾ ਕੰਮ ਜਨਤਾ ਪਾਰਟੀ ਨੇ ਕੀਤਾ ਸੀ। ਫਿਰ ਪਹਿਲੀ ਵਾਰ ਅਸੀਂ ਰਾਜਸਥਾਨ ਵਿੱਚ ਸਰਕਾਰ ਬਣਾਈ। ਗੁਲਾਬਚੰਦ ਕਟਾਰੀਆ ਨੇ ਦੋ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਮਹਾਰਾਣਾ ਪ੍ਰਤਾਪ ਬਾਰੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਕਿਸੇ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ ਤਾਂ ਉਹ ਆਦਿਵਾਸੀਆਂ ਨੇ ਹੀ ਕੀਤੀ ਹੈ। ਜੇਕਰ ਮਹਾਰਾਣਾ ਪ੍ਰਤਾਪ ਦੀ ਫੌਜ ਵਿੱਚ 80 ਪ੍ਰਤੀਸ਼ਤ ਲੋਕ ਆਦਿਵਾਸੀ ਸਨ, ਤਾਂ ਭੀਲੂ ਰਾਣਾ ਜੋ ਉਸਦਾ ਸੈਨਾਪਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ, ਉਸਨੇ ਇੱਕ ਤਰ੍ਹਾਂ ਨਾਲ ਧਰਮ ਨੂੰ ਜ਼ਿੰਦਾ ਰੱਖਿਆ ਹੈ।

Total Views: 80 ,
Real Estate