ਭਵਿੱਖ ਦਾ ਅਮਰੀਕੀ ਰਾਸ਼ਟਰਪਤੀ ਇਜ਼ਰਾਈਲ ਪ੍ਰਤੀ ਦੁਸ਼ਮਣੀ ਵਾਲਾ ਰਵਈਆ ਅਪਣਾ ਸਕਦਾ-PM ਨੇਤਨਯਾਹੂ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਭਵਿੱਖ ਦਾ ਅਮਰੀਕੀ ਰਾਸ਼ਟਰਪਤੀ ਇਜ਼ਰਾਈਲ ਪ੍ਰਤੀ ਦੁਸ਼ਮਣੀ ਵਾਲਾ ਰਵਈਆ ਅਪਣਾ ਸਕਦਾ ਹੈ ਅਤੇ ਇਸ ਦੇ ਮੱਦੇਨਜ਼ਰ, ਅਪਣੇ ਦੇਸ਼ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਭਾਰਤ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਸਮੇਤ ਹੋਰ ਦੇਸ਼ਾਂ ਨਾਲ ਨਵੇਂ ਗਠਜੋੜ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ।ਨੇਤਨਯਾਹੂ ਨੇ ਇਹ ਟਿੱਪਣੀਆਂ ਇਜ਼ਰਾਈਲ ਵਿਚ 27 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਨੌਂ ਦਿਨ ਪਹਿਲਾਂ ਇਕ ਸਮਾਗਮ ਵਿਚ ਅਪਣੀ ਸੁਰੱਖਿਆ ਨੀਤੀ ਪੇਸ਼ ਕਰਦੇ ਹੋਏ ਕੀਤੀਆਂ। ਉਨ੍ਹਾਂ ਦੀਆਂ ਟਿੱਪਣੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਖੁੱਲ੍ਹ ਕੇ ਉਨ੍ਹਾਂ ਦਾ ਸਮਰਥਨ ਕਰਨ ਤੋਂ ਕੁੱਝ ਘੰਟੇ ਪਹਿਲਾਂ ਆਈਆਂ। ਟਰੰਪ ਨੇ ਇਜ਼ਰਾਈਲੀ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਜਨਤਕ ਤੌਰ ’ਤੇ ਨੇਤਨਯਾਹੂ ਦੀ ਦੁਬਾਰਾ ਚੋਣ ਲਈ ਬੋਲੀ ਦਾ ਸਮਰਥਨ ਕੀਤਾ।
Total Views: 3 ,
Real Estate



















