‘3,000 ਡਾਲਰ ਲਓ ਤੇ ਅਮਰੀਕਾ ਤੋਂ ਜਾਓ’ ਟਰੰਪ ਦਾ ਆਫਰ

ਟਰੰਪ ਪ੍ਰਸ਼ਾਸਨ ਨੇ ਕ੍ਰਿਸਮਸ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਲਈ ਇੱਕ ਆਫਰ ਦਿੱਤਾ ਹੈ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਨੂੰ ਲੈ ਕੇ ਅਮਰੀਕਾ ਦ ਹੋਮਲੈਂਡ ਸੁਰੱਖਿਆ ਵਿਭਾਗ ਇਹ ਆਫਰ ਲੈ ਕੇ ਆਇਆ ਹੈ। ਇਸ ਦੇ ਤਹਿਤ ਕੋਈ ਗੈਰ-ਕਾਨੂੰਨੀ ਇਸ ਸਾਲ ਦੇ ਅਖੀਰ ਤੱਕ ਖੁਦ ਅਮਰੀਕਾ ਛੱਡਣ ਲਈ ਰਾਜੀ ਹੁੰਦਾ ਹੈ ਤਾਂ ਉਸ ਨੂੰ 3,000 ਡਾਲਰ (ਕਰੀਬ 2,70,738) ਦਿੱਤੇ ਜਾਣਗੇ, ਨਾਲ ਹੀ ਉਨ੍ਹਾਂ ਦੇ ਟਿਕਟ ਦ ਖਰਚਾ ਵੀ ਅਮਰੀਕੀ ਸਰਕਾਰ ਚੁੱਕੇਗੀ।ਵਿਭਾਗ ਨੇ ਇੱਕ ਬਿਆਨ ਜਾਰੀ ਕੀਤਾ, “ਸਾਲ ਦੇ ਅਖੀਰ ਤੱਕ CBP (ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ) ਹੋਮ ਐਪ ‘ਤੇ ਖੁਦ ਨੂੰ ਦੇਸ਼ ਨਿਕਾਲੇ ਲਈ ਰਜਿਸਟਰ ਕਰਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇੱਕ ਮੁਫਤ ਵਾਪਸੀ ਟਿਕਟ ਅਤੇ 3,000 ਡਾਲਰ ਦਾ ਸਟਾਈਪੇਂਡ ਵੀ ਦਿੱਤਾ ਜਾਵੇਗਾ। ਇਸ ਐਪ ਰਾਹੀਂ ਰਜਿਸਟਰ ਕਰਨ ਵਾਲਿਆਂ ਵਿਚੋਂ ਜੇ ਕੋਈ ਦੇਸ਼ ਨਹੀਂ ਛੱਡ ਪਾਉਂਦਾ ਹੈ ਤਾਂ ਉਨ੍ਹਾਂ ਨੂੰ ਸਜਾ ਜਾਂ ਜੁਰਮਾਨੇ ਵਿਚ ਮਾਫੀ ਦਿੱਤੀ ਜਾਵਗੀ।’

Total Views: 80 ,
Real Estate