ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿਚ ਰਹਿਣ ਦੀ ਖੁੱਲ੍ਹ ਮਿਲੇਗੀ। ਵੈੱਬਸਾਈਟ Trumpcard.gov, ਜਿਸ ਵਿੱਚ ‘ਹੁਣੇ ਅਪਲਾਈ ਕਰੋ’ ਬਟਨ ਹੈ, ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਨੂੰ ਤੇਜ਼ੀ ਨਾਲ ਪ੍ਰਕਿਰਿਆ ਲਈ ਹੋਮਲੈਂਡ ਸਿਕਿਓਰਿਟੀ ਵਿਭਾਗ ਨੂੰ $15,000 ਦੀ ਫੀਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ।ਪਿਛੋਕੜ ਦੀ ਜਾਂਚ ਜਾਂ ਜਾਂਚ ਅਮਲ ਵਿੱਚੋਂ ਲੰਘਣ ਮਗਰੋਂ ਬਿਨੈਕਾਰਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ $1 ਮਿਲੀਅਨ (10 ਲੱਖ ਡਾਲਰ) ਦਾ ‘ਯੋਗਦਾਨ’ ਦੇਣਾ ਪਵੇਗਾ। ਵੈੱਬਸਾਈਟ ’ਤੇ ਅਪਲੋਡ ਜਾਣਕਾਰੀ ਵਿਚ ‘ਟਰੰਪ ਕਾਰਡ’ ਨੂੰ ‘ਤੋਹਫ਼ਾ’ ਦੱਸਿਆ ਗਿਆ ਹੈ, ਜੋ ‘ਗ੍ਰੀਨ ਕਾਰਡ’ ਵਾਂਗ ਹੈ, ਜੋ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ।
Total Views: 9 ,
Real Estate


















