ਮਲੇਸ਼ੀਆ ਅਗਲੇ ਸਾਲ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਛੋਟੀ ਉਮਰ ਦੇ ਬੱਚਿਆਂ ’ਤੇ ਆਸਟਰੇਲੀਆ ਨੇ ਪਾਬੰਦੀ ਲਾਈ ਸੀ ਤੇ ਹੋਰ ਦੇਸ਼ ਵੀ ਇਸ ਉਮਰ ਵਰਗ ਦੇ ਬੱਚਿਆਂ ’ਤੇ ਪਾਬੰਦੀ ਲਾ ਰਹੇ ਹਨ।ਮਲੇਸ਼ੀਆ ਸੰਚਾਰ ਮੰਤਰੀ ਫਾਹਮੀ ਫਦਜ਼ਿਲ ਨੇ ਕਿਹਾ ਕਿ ਕੈਬਨਿਟ ਨੇ ਬੱਚਿਆਂ ਨੂੰ ਸਾਈਬਰ ਧੱਕੇਸ਼ਾਹੀ, ਘੁਟਾਲੇ ਅਤੇ ਜਿਨਸੀ ਸ਼ੋਸ਼ਣ ਵਰਗੇ ਆਨਲਾਈਨ ਨੁਕਸਾਨ ਤੋਂ ਬਚਾਉਣ ਲਈ ਇੱਕ ਵਿਆਪਕ ਯਤਨ ਦੇ ਹਿੱਸੇ ਵਜੋਂ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਸਟਰੇਲੀਆ ਅਤੇ ਹੋਰ ਦੇਸ਼ਾਂ ਵਲੋਂ ਵਰਤੇ ਗਏ ਢੰਗ ਤਰੀਕਿਆਂ ਦਾ ਅਧਿਐਨ ਕਰ ਰਹੀ ਹੈ ਅਤੇ ਉਪਭੋਗਤਾ ਦੀ ਉਮਰ ਦੀ ਪੁਸ਼ਟੀ ਕਰਨ ਲਈ ਪਛਾਣ ਪੱਤਰਾਂ ਜਾਂ ਪਾਸਪੋਰਟਾਂ ਨਾਲ ਇਲੈਕਟ੍ਰਾਨਿਕ ਜਾਂਚ ਦੀ ਸੰਭਾਵੀ ਵਰਤੋਂ ਦਾ ਅਧਿਐਨ ਕਰ ਰਹੀ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਪਾਬੰਦੀ ਕਦੋਂ ਲਾਗੂ ਕੀਤੀ ਜਾਵੇਗੀ।Total Views: 78 ,
Real Estate


















