ਇਨ੍ਹਾਂ ਚੀਜ਼ਾਂ ‘ਤੇ ਟ੍ਰੰਪ ਨੇ ਹਟਾਇਆ ਟੈਰਿਫ

ਡੋਨਾਲਡ ਟਰੰਪ ਦੁਨੀਆ ਭਰ ਦੇ ਵੱਖ-ਵੱਖ ਉਤਪਾਦਾਂ ‘ਤੇ ਟੈਰਿਫ ਲਗਾਉਣ ਦੇ ਆਪਣੇ ਫੈਸਲੇ ਤੋਂ ਅਚਾਨਕ ਪਿੱਛੇ ਹਟ ਗਏ ਹਨ। ਉਨ੍ਹਾਂ ਨੇ ਬੀਫ, ਕੌਫੀ, ਫਲਾਂ ਸਣੇ ਹੋਰ ਕਈ ਚੀਜ਼ਾਂ ‘ਤੇ ਅਮਰੀਕੀ ਟੈਰਿਫ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇਕਵਾਡੋਰ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਅਰਜਨਟੀਨਾ ਨਾਲ ਸਮਝੌਤਿਆਂ ਤੋਂ ਥੋੜ੍ਹੀ ਦੇਰ ਬਾਅਦ ਆਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ। ਜਿਸ ਵਿੱਚ ਬੀਫ, ਕੌਫੀ ਅਤੇ ਫਲਾਂ ਸਮੇਤ ਦਰਜਨਾਂ ਖੇਤੀਬਾੜੀ ਉਤਪਾਦਾਂ ‘ਤੇ ਟੈਰਿਫ ਹਟਾ ਦਿੱਤਾ ਗਿਆ, ਜਿਸ ਵਿੱਚ ਮਹਿੰਗਾਈ ਨੂੰ ਇੱਕ ਵੱਡਾ ਕਾਰਨ ਦੱਸਿਆ ਗਿਆ।

Total Views: 109 ,
Real Estate