ਮਹਾਰਾਸ਼ਟਰ ਦੇ ਵਸਈ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਅਧਿਆਪਕ ਨੇ 13 ਸਾਲ ਦੀ ਇੱਕ ਕੁੜੀ ਨੂੰ ਸਕੂਲ 10 ਮਿੰਟ ਦੇਰੀ ਨਾਲ ਪਹੁੰਚਣ ‘ਤੇ ਉਸਦੇ ਮੋਢੇ ‘ਤੇ ਬੈਗ ਲਟਕਾਉਂਦੇ ਹੋਏ 100 ਵਾਰ ਉੱਠਣ-ਬੈਠਣ ਲਈ ਕਿਹਾ। ਮੀਡੀਆ ਰਿਪੋਰਟਾਂ ਅਨੁਸਾਰ ਕੁੜੀ ਦੀ ਸਿਹਤ ਵਿਗੜ ਗਈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਘਟਨਾ 8 ਨਵੰਬਰ ਨੂੰ ਵਾਪਰੀ ਸੀ, ਜਦੋਂ ਵਸਈ ਦੇ ਸ਼੍ਰੀ ਹਨੂੰਮਾਨ ਵਿਦਿਆ ਮੰਦਿਰ ਦੀ 6ਵੀਂ ਜਮਾਤ ਦੀ ਵਿਦਿਆਰਥਣ ਕਾਜਲ ਗੌਰ ਨੂੰ ਇੱਕ ਅਧਿਆਪਕ ਨੇ ਸਕੂਲ ਦੇਰ ਨਾਲ ਆਉਣ ‘ਤੇ 100 ਵਾਰ ਉੱਠ-ਬੈਠ ਕਰਨ ਲਈ ਕਿਹਾ ਸੀ। ਸਿਟ-ਅੱਪ ਕਰਨ ਤੋਂ ਬਾਅਦ, ਕਾਜਲ ਨੂੰ ਪਿੱਠ ਵਿੱਚ ਦਰਦ ਹੋਣ ਲੱਗਾ। ਉਸਦੀ ਮਾਂ ਨੇ ਕਿਹਾ ਕਿ ਉਸਨੇ ਸਕੂਲ ਤੋਂ ਵਾਪਿਸ ਆਉਣ ਤੋਂ ਬਾਅਦ ਬਿਮਾਰ ਮਹਿਸੂਸ ਕਰਨ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸਨੂੰ ਵਸਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ ਦੂਜੇ ਹਸਪਤਾਲ ਅਤੇ ਫਿਰ ਜੇਜੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਲਾਜ ਦੌਰਾਨ ਸ਼ੁੱਕਰਵਾਰ ਨੂੰ ਉਸਦੀ ਮੌਤ ਹੋ ਗਈ।
ਲੜਕੀ ਨੂੰ ਸਕੂਲ ਬੈਗ ਮੋਢਿਆਂ ਤੇ ਪਾ ਕੇ ਉਠਕ ਬੈਠਕ ਕਰਵਾਈ , ਇਲਾਜ ਦੌਰਾਨ ਮੌਤ
Total Views: 85 ,
Real Estate



















