‘ਵੋਟ ਚੋਰੀ’ ਦਾਅਵੇ ‘ਤੇ ‘Brazilian Model’ ਦਾ ਆਇਆ ‘ਪਹਿਲਾ’ ਬਿਆਨ! ਜਾਣੋ ਕੀ ਕਿਹਾ

ਕਾਂਗਰਸ ਸਾਂਸਦ ਰਾਹੁਲ ਗਾਂਧੀ (Rahul Gandhi) ਵੱਲੋਂ ਬੁੱਧਵਾਰ ਨੂੰ ਹਰਿਆਣਾ ਚੋਣਾਂ ਵਿੱਚ ਵੋਟ ਚੋਰੀ ਦਾ ਦੋਸ਼ ਲਗਾਉਣ ਤੋਂ ਬਾਅਦ, ਇਹ ਮਾਮਲਾ ਹੁਣ ਇੱਕ ਨਵਾਂ ਅਤੇ ਦਿਲਚਸਪ ਮੋੜ ਲੈ ਚੁੱਕਾ ਹੈ। ਰਾਹੁਲ ਗਾਂਧੀ ਨੇ ‘H-Files’ ਨਾਮ ਦੀ ਇੱਕ ਪ੍ਰੈਜ਼ੈਂਟੇਸ਼ਨ (presentation) ਦਿਖਾਉਂਦਿਆਂ ਦਾਅਵਾ ਕੀਤਾ ਸੀ ਕਿ ਇੱਕ ਬ੍ਰਾਜ਼ੀਲੀਅਨ ਮਾਡਲ (Brazilian Model) ਦੀ ਤਸਵੀਰ ਦਾ ਇਸਤੇਮਾਲ ਹਰਿਆਣਾ ਦੀ ਵੋਟਰ ਸੂਚੀ ਵਿੱਚ 22 ਵਾਰ ਕੀਤਾ ਗਿਆ।ਜਿਵੇਂ ਹੀ ਰਾਹੁਲ ਗਾਂਧੀ ਨੇ ਤਸਵੀਰ ਦਿਖਾਈ, ਇੰਟਰਨੈੱਟ ‘ਤੇ ਉਸ ਮਾਡਲ ਦੀ ਖੋਜ ਸ਼ੁਰੂ ਹੋ ਗਈ। ਪਤਾ ਚੱਲਿਆ ਕਿ ਉਨ੍ਹਾਂ ਦਾ ਨਾਂ ਲਾਰੀਸਾ ਨੇਰੀ (Larissa Neri) ਹੈ। ਲਾਰੀਸਾ ਨੇ ਆਪਣੀ ਇੰਸਟਾਗ੍ਰਾਮ (Instagram) ਸਟੋਰੀ ‘ਤੇ ਇੱਕ ਵੀਡੀਓ ਪੋਸਟ ਕਰਕੇ ਇਸ ਪੂਰੇ ਮਾਮਲੇ ‘ਤੇ ਹੈਰਾਨੀ ਜਤਾਈ ਹੈ।ਲਾਰੀਸਾ ਨੇ ਆਪਣੇ ਵੀਡੀਓ ਵਿੱਚ ਕਿਹਾ, “ਹੈਲੋ India, ਮੈਨੂੰ ਕਈ ਪੱਤਰਕਾਰਾਂ ਨੇ ਇੱਕ ਵੀਡੀਓ ਬਣਾਉਣ ਲਈ ਕਿਹਾ… ਮੇਰਾ ਭਾਰਤ ਦੀ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਕਦੇ ਭਾਰਤ ਗਈ ਹੀ ਨਹੀਂ।”

Total Views: 12 ,
Real Estate