ਅਕੀਲ ਦੀ ਮੌਤ ਦੀ ਐਫਆਈਆਰ ਕਰਵਾਉਣ ਵਾਲੇ ਸਮਸੂਦੀਨ ਦਾ ਪੁਲੀਟੀਕਲ ਕੂਨੈਕਸ਼ਨ

ਰਾਜੇਸ਼ ਭੱਟ / ਵਿਵੇਕ ਸ਼ਰਮਾ
ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਮੰਤਰੀ ਰਜੀਆ ਸੁਲਤਾਨਾ ਦੇ ਬੇਟੇ ਅਕੀਲ ਅਖ਼ਤਰ ਦੀ ਮੌਤ ਤੋਂ ਬਾਅਦ ਉਹਨਾ ਖਿਲਾਫ ਕੇਸ ਦਰਜ ਕਰਵਾਉਣ ਵਾਲੇ ਸਮਸ਼ੂਦੀਨ ਚੌਧਰੀ ਦੇ ਮਲਟੀ-ਪਾਰਟੀ ਕੂਨੈਕਸ਼ਨ ਸਾਹਮਣੇ ਆਏ ਹਨ। ਮਲੇਰਕੋਟਲਾ ਦੇ ਵਿਧਾਇਕ ਡਾ: ਜਮੀਲ ਉਰ ਰਹਿਮਾਨ ਨੇ ਇਸ ਬਾਰੇ ਖੁਲਾਸੇ ਕੀਤੇ । ਉਹਨਾ ਕਿਹਾ ਕਿ ਸ਼ਮਸੂਦੀਨ ਬਹੁਜਨ ਸਮਾਜ ਪਾਰਟੀ, ਰਾਸਟਰੀ ਜਨਤਾ ਦਲ, ਸਿ਼ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਰਹਿ ਚੁੱਕੇ ਹਨ।
ਸਮਸੂਦੀਨ ਚੌਧਰੀ ਨੇ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸ਼ਰੋਮਣੀ ਅਕਾਲੀ ਦਲ ਛੱਡਿਆ ਅਤੇ ‘ਆਪ’ ਉਮੀਦਵਾਰ ਡਾ: ਜਮੀਨ ਉਰ ਰਹਿਮਾਨ ਦੇ ਨਾਲ ਆ ਗਏ । ਡਾ :ਰਹਿਮਾਨ ਚੋਣ ਜਿੱਤੇ ਤਾਂ ਉਹਨਾ ਨੇ ਸਮਸੂਦੀਨ ਨੂੰ ਆਪਣੇ ਦਫ਼ਤਰ ਵਿੱਚ ਰੱਖ ਲਿਆ। ਦਫ਼ਤਰ ਆਉਣ ਵਾਲੇ ਫਰਿਆਦੀਆਂ ਦੀਆਂ ਫਰਿਆਦਾਂ ਉਹੀ ਸੁਣਦੇ ਸਨ ਅਤੇ ਅਫਸਰਾਂ ਤੋਂ ਉਹਨਾ ਦੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਕਰਵਾਉਂਦੇ ਸਨ। ਮਲੇਰਕੋਟਲਾ ਵਿੱਚ ਅੱਜ ਵੀ ਉਸਨੂੰ ਐਮਐਲਏ ਜਮੀਲ ਦੇ ਪੀਏ ਦੇ ਤੌਰ ਤੇ ਜਾਣਦੇ ਹਨ।
ਉਸਨੇ ਅਕੀਲ ਦੀ ਮੌਤ ਸਬੰਧੀ ਦਿੱਤੀ ਸਿ਼ਕਾਇਤ ਵਿੱਚ ਆਪਣਾ ਪਤਾ ਮਾਡਲ ਟਾਊਨ ਮਲੇਰਕੋਟਲਾ ਲਿਖਿਆ ਹੈ। ਉਸਨੇ ਪੰਚਕੂਲਾ ਵਿੱਚ ਕਿਸੇ ਵੀ ਪਾਰਟੀ ਨਾਲ ਸਬੰਧਿਤ ਨਾ ਹੋਣ ਦਾ ਦਾਅਵਾ ਕੀਤਾ ਹੈ। ਜਦੋਂ ਮੀਡੀਆ ਦੀ ਟੀਮ ਨੇ ਮਲੇਰਕੋਟਲਾ ਦੇ ਮਾਡਲ ਟਾਊਨ ਜਾ ਕੇ ਲੋਕਾਂ ਤੋਂ ਪਤਾ ਕੀਤਾ ਤਾਂ ਲੋਕਾਂ ਦਾ ਇਹੀ ਜਵਾਬ ਸੀ ਕਿ ‘ ਜਿਹੜਾ ਐਮਐਲਏ ਜ਼ਮੀਲ ਦਾ ਪੀਏ ਹੈ।’
ਮਾਡਲ ਟਾਊਨ ਵਿੱਚ ਉਸਦੇ ਭਾਈ ਦਾ ਘਰ ਹੈ ਜਿਹੜਾ ਹਾਲੇ ਨਿਰਮਾਣ ਅਧੀਨ ਹੈ। ਹਾਲਾਂਕਿ ਉੱਥੇ ਲੋਕ ਉਹਦੇ ਬਾਰੇ ਜਿ਼ਆਦਾ ਗੱਲ ਕਰਨ ਨੂੰ ਤਿਆਰ ਨਹੀਂ ਹੋਏ। ਕੁਝ ਨੇ ਐਨਾ ਜਰੂਰ ਦੱਸਿਆ ਕਿ ਉਸਦੇ ਭਾਈਆਂ ਦਾ ਖਾਦ ਦਾ ਕਾਰਖਾਨਾ ਹੈ।
ਮਲੇਰਕੋਟਲਾ ਦੇ ਨਿਵਾਸੀਆਂ ਨੇ ਆਪਣਾਂ ਨਾਮ ਗੁਪਤ ਰੱਖਦੇ ਹੋਏ ਕਿਹਾ ਕਿ ਚੌਧਰੀ ਸਮਸੂਦੀਨ , ਵਿਧਾਇਕ ਦਾ ਸੱਜਾ ਹੁੰਦਾ ਸੀ। ਉਸਦੇ ਕਾਲਜ ਰੋਡ ਵਾਲੇ ਦਫ਼ਤਰ ਦੀ ਜਿੰਮੇਵਾਰੀ ਇਸਦੇ ਕੋਲ ਸੀ ।
‘ਆਪ’ ਵਿਧਾਇਕ ਡਾ: ਜ਼ਮੀਲ ਉਰ ਰਹਿਮਾਨ ਨੇ ਦੱਸਿਆ ਕਿ ਚੌਧਰੀ ਸਮਸੂਦੀਨ ਚਲਾਕ ਅਤੇ ਤੇਜ ਤਰਾਰ ਬੰਦਾ ਹੈ। ਉਸਦੇ ਦਫ਼ਤਰ ਵਿੱਚ ਰਹਿ ਕੇ ਵਰਕਰਾਂ ਅਤੇ ਪਬਲਿਕ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਸਨ। ਡੇਢ ਸਾਲ ਪਹਿਲਾਂ ਉਸਨੂੰ ਦਫ਼ਤਰ ਵਿੱਚੋਂ ਕੱਢ ਦਿੱਤਾ ਸੀ ।
ਵਿਧਾਇਕ ਨੇ ਕਿਹਾ ਸਮਸੂਦੀਨ ਕਦੇ ਵੀ ਉਸਦਾ ਪੀਏ ਰਿਹਾ ਹੀ ਨਹੀ । ਉਹਨਾ ਕਿਹਾ ਸਮਸੂਦੀਨ ਵੱਲੋਂ ਕੀਤੀ ਸਿ਼ਕਾਇਤ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ। ਹਾਲਾਂਕਿ ਉਹਨਾ ਕਿਹਾ ਕਿ ਸਾਬਕਾ ਡੀਜੀਪੀ ਅਤੇ ਸਾਬਕਾ ਮੰਤਰੀ ਦੇ ਬੇਟੇ ਦੀ ਮੌਤ ਕਿੰਨਾਂ ਕਾਰਨਾਂ ਕਰਕੇ ਹੋਈ ਉਹ ਜਾਂਚ ਦਾ ਵਿਸ਼ਾ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਪੁਲੀਸ ਆਪਣੀ ਕਾਰਵਾਈ ਕਰੇਗੀ।
ਵਿਧਾਇਕ ਦਾ ਕਹਿਣਾ ਹ ੈਕਿ ਸਮਸੂਦੀਨ ਬਸਪਾ, ਰਾਜਦ ਅਤੇ ਸ਼ਰੋਮਣੀ ਅਕਾਲੀ ਦਲ ਵਿੱਚ ਰਿਹਾ ਹੈ। ਉਹ ਚੋਣਾਂ ਦੇ ਸਮੇਂ ਵੀ ਆਪ ਵਿੱਚ ਸ਼ਾਂਮਿਲ ਨਹੀਂ ਹੋਇਆ , ਬਲਕਿ ਉਹ ਮੇਰਾ ਸਾਥ ਦੇਣ ਆਇਆ ਸੀ । ਸਮਸੂਦੀਨ ਅਕਾਲੀ ਦਲ ਦਾ ਨੇਤਾ ਹੈ ਅਤੇ ਉਸਦੇ ਸੁਖਬੀਰ ਬਾਦਲ ਅਤੇ ਮਲੇਰਕੋਟਲਾ ਦੀ ਸਾਬਕਾ ਵਿਧਾਇਕ ਬੀਬੀ ਨਾਲ ਕਈ ਫੋਟੋਆਂ ਹਨ।
ਵਿਧਾਇਕ ਜਮੀਲ ਦਾ ਕਹਿਣਾ ਹ ੈਕਿ ਸਮਸੂਦੀਨ ਨੇ ਜੋ ਦਾਅਵਾ ਕੀਤਾ ਹੈ ਕਿ ਉਹ ਰਜੀਆ ਸੁਲਤਾਨਾ ਦੇ ਪੇਕੇ ਘਰ ਦਾ ਗੁਆਂਢੀ ਹੈ , ਉਹ ਵੀ ਸਹੀ ਨਹੀਂ। ਉਹਨਾ ਨੇ ਕਿਹਾ ਕਿ ਦੋਵੇ ਵੀ ਮੁਹੱਲਾ ਖੜੀਕਾ ਜਰੂਰ ਹੈ ਪਰ ਦੋਵਾਂ ਘਰਾਂ ਵਿੱਚ 4-5 ਗਲੀਆਂ ਦਾ ਫਰਕ ਹੈ। ਉਹਨਾ ਕਿਹਾ ਕਿ ਉਸਦਾ ਪਰਿਵਾਰ ਕਈ ਸਾਲਾਂ ਤੋਂ ਉ੍ਹੱਥੇ ਵੀ ਨਹੀਂ ਰਹਿੰਦਾ ।
ਵਿਧਾਇਕ ਨੇ ਇਹ ਮੰਨਿਆ ਕਿ ਉਨ੍ਹਾ ਦੇ ਸਮਸੂਦੀਨ ਨਾਲ ਕਾਫੀ ਚੰਗੇ ਸਬੰਧ ਸਨ। ਉਹਨਾ ਕਿਹਾ ਕਿ ਮੇਰੇ ਪਿਤਾ ਅਤੇ ਉਸਦੇ ਪਿਤਾ ਆਪਸ ਵਿੱਚ ਦੋਸਤ ਸਨ। ਉਸਦੇ ਪਿਤਾ ਨਾਲ ਮੇਰਾ ਕਾਫੀ ਸਨੇਹ ਸੀ । ਇਸੇ ਕਰਕੇ ਸਮਸੂਦੀਨ ਅਤੇ ਉਸਦੇ ਭਾਈਆਂ ਨਾਲ ਚੰਗੇ ਸਬੰਧ ਸਨ । ਵਿਧਾਇਕ ਜ਼ਮੀਲ ਨੇ ਕਿਹਾ ਕਿ ਸਮਸੂਦੀਨ ਉਸਦੇ ਵਰਕਰਾਂ ਨੂੰ ਖਰਾਬ ਕਰਨ ਦੀ ਕੋਸਿ਼ਸ਼ ਕਰਦਾ ਸੀ , ਇਸ ਲਈ ਅਸੀਂ ਉਸਤੋ ਖੁਦ ਨੂੰ ਅਲੱਗ ਕਰ ਲਿਆ।

 

Total Views: 10 ,
Real Estate