ਕੇਰਲਾ ਵਿਚ ਅੱਜ ਉਦੋਂ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਪਥਨਮਥਿੱਟਾ ਜ਼ਿਲ੍ਹੇ ਦੇ ਪ੍ਰਮਦਮ ਸਟੇਡੀਅਮ ਵਿਚ ਉੱਤਰਨ ਤੋਂ ਫੌਰੀ ਮਗਰੋਂ ਹੈਲੀਪੈੱਡ ਦਾ ਹਿੱਸਾ ਧਸ ਗਿਆ। ਮੌਕੇ ’ਤੇ ਮੌਜੂਦ ਪੁਲੀਸ ਤੇ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਫੌਰੀ ਚੌਕਸੀ ਵਰਤਦਿਆਂ ਹੈਲੀਕਾਪਟਰ ਨੂੰ ਧਸਣ ਵਾਲੀ ਥਾਂ ਤੋਂ ਧੱਕਾ ਦੇ ਕੇ ਬਾਹਰ ਕੱਢਿਆ। ਘਟਨਾ ਉਦੋਂ ਹੋਈ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਸ਼ਬਰੀਮਾਲਾ ਵਿਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹੈਲੀਕਾਪਟਰ ਦੇ ਸੁਰੱਖਿਅਤ ਉਤਰਨ ਤੋਂ ਕੁਝ ਹੀ ਪਲਾਂ ਬਾਅਦ ਹੈਲੀਪੈਡ ਦੇ ਟਾਰਮੈਕ ਦਾ ਇਕ ਹਿੱਸਾ ਧਸ ਗਿਆ, ਜਿਸ ਨਾਲ ਪਿਛਲੇ ਪਹੀਏ ਦਾ ਇਕ ਹਿੱਸਾ ਬੈਠ ਗਿਆ। ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ ਤੇ ਰਾਸ਼ਟਰਪਤੀ ਮੁਰਮੂ ਪੂਰੀ ਤਰ੍ਹਾਂ ਸੁਰੱਖਿਅਤ ਹਨ।
Total Views: 106 ,
Real Estate



















