ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਆਸਟਰੇਲੀਆ ਵਿੱਚ ਹੈ। ਇਹ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਤੋਂ 300 ਕਿਲੋਮੀਟਰ ਉੱਤਰ ਵਿੱਚ, ਪੇਂਡੂ ਖੇਤਰ ’ਚ ਕਾਰਨਾਮਾਹ ਟਾਊਨ ਵਿੱਚ ਸਥਿਤ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਰਾਜੇ ਦੀ ਦਿੱਖ ਦਿਲਕਸ਼ ਹੈ।ਪ੍ਰਭਾਵਸ਼ਾਲੀ ਦਿੱਖ ਹਰੇਕ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਰਾਜੇ ਦੀ ਗੱਦੀ ਉੱਤੇ ਬੈਠਣ ਲਈ ਨਾਲ ਬਣੀ ਹੋਈ ਪੌੜੀ ਰਾਹੀਂ ਚੜ੍ਹਨਾ-ਉੱਤਰਨਾ ਪੈਂਦਾ ਹੈ। ਵੱਡੇ ਅਕਾਰ ਵਾਲਾ ਸੰਤਰੀ ਟਰੈਕਟਰ ਪਿੰਡ ਦੇ ਚੌਕ ਦੀ ਸ਼ਾਨ ਹੈ। ਇਸ ਦੇ ਆਕਰਸ਼ਣ ਕਾਰਨ ਪਿੰਡ ’ਚ ਸੈਰ-ਸਪਾਟਾ ਲਗਾਤਾਰ ਵਧ ਰਿਹਾ ਹੈ।ਇਹ ਟਰੈਕਟਰ 11.5 ਮੀਟਰ ਉੱਚਾ, 16 ਮੀਟਰ ਲੰਮਾ ਅਤੇ 42 ਟਨ ਵਜ਼ਨੀ ਹੈ, ਜੋ ਕਿ ਅਸਲ ਟਰੈਕਟਰ ਨਾਲੋਂ ਪੰਜ ਗੁਣਾ ਵੱਡਾ ਹੈ। ਇਸ ਦੇ ਨਿਰਮਾਣ ’ਤੇ ਕਰੀਬ ਇੱਕ ਸਾਲ ਲੱਗਾ ਹੈ। ਅਮਰੀਕਾ ਵਿਚ ਸੱਭ ਤੋਂ ਵੱਡਾ ਟਰੈਕਟਰ ‘ਬਿੱਗ ਬਡ 747’ ਸੀ। ਪਿਛਲੇ ਸਾਲ ਆਸਟਰੇਲੀਆ ਦੇ ਇਸ ਵੱਡੇ ਟਰੈਕਟਰ ਨਿਰਮਾਣ ਤੋਂ ਬਾਅਦ ਹੁਣ ਇਹ ਸੰਸਾਰ ’ਚ ਸੱਭ ਤੋਂ ਵੱਡਾ ਟਰੈਕਟਰ ਬਣ ਗਿਆ ਹੈ।ਇਸ ਦਾ ਨਿਰਮਾਣ ਸਥਾਨਕ ਭਾਈਚਾਰੇ ਵੱਲੋਂ ਦਾਨ ਕੀਤੀ ਰਕਮ ਨਾਲ ਹੋਇਆ ਹੈ। ਇਹ ਖੇਤੀਬਾੜੀ ਉਪਕਰਣਾਂ ਦੇ ਨਿਰਮਾਣ ਵਿੱਚ ਪੱਛਮੀ ਆਸਟਰੇਲੀਆ ਦੇ ਇਤਿਹਾਸਕ ਯੋਗਦਾਨ ਨੂੰ ਦਰਸਾਉਂਦਾ ਹੈ।
ਖਿੱਚ ਦਾ ਕੇਂਦਰ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ ਟਰੈਕਟਰ
Total Views: 120 ,
Real Estate



















