ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਵਿਧਾਇਕ ਅਤੇ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਰਿਸਵਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਨ ਮਾਮਲੇ ਤੇ ਬੋਲਦਿਆਂ ਆਖਿਆ ,’ ਜਿਹੋ ਤਰ੍ਹਾਂ ਦੀ ਸਰਕਾਰ ਹੁੰਦੀ ਹੈ ਅਤੇ ਉਸੇ ਤਰ੍ਹਾਂ ਦੇ ਅਫਸਰ ਲੱਗਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰ ਵਿਭਾਗ ਵਿੱਚ ਦਲਾਲ ਅਤੇ ਭ੍ਰਿਸ਼ਟ ਅਫਸਰਾਂ ਦੇ ਗਰੁੱਪ ਹਨ। ਜੇ ਕੋਈ ਨਵਾਂ ਅਧਿਕਾਰੀ ਵਿਭਾਗ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਆਓ ਭਗਤ ਉਹਨਾਂ ਦਲਾਲਾਂ ਵੱਲੋਂ ਕੀਤੀ ਜਾਂਦੀ ਹੈ।
ਮੁਅੱਤਲ ਡੀਆਈਜੀ ਭੁੱਲਰ ਬਾਰੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਆਖਿਆ, ‘ ਉਸਨੇ ਮੇਰੀ ਅਧੀਨ ਮੁਹਾਲੀ, ਲੁਧਿਆਣਾ ਸਮੇਤ ਕਈ ਥਾਵਾਂ ਤੇ ਕੰਮ ਕੀਤਾ ਹੈ। ਉਸਦੇ ਘਰ ਵਿੱਚੋਂ ਜਿੰਨੇ ਪੈਸੇ ਮਿਲੇ ਹਨ, ਉਸਤੋਂ ਕਈ ਗੁਣਾ ਜਿ਼ਆਦਾ ਸੀਨੀਅਰ ਅਧਿਕਾਰੀਆਂ ਅਤੇ ਨੇਤਾਵਾਂ ਦੇ ਕੋਲ ਹੋਣਗੇ। ਭ੍ਰਿਸ਼ਟ ਅਫਸਰਾਂ ਦੇ ਕੋਲ ਨੇਤਾਵਾਂ ਦਾ ਅਤੇ ਨੇਤਾਵਾਂ ਦੇ ਕੋਲ ਭ੍ਰਿਸਟ ਅਫਸਰਾਂ ਦਾ ਪੈਸਾ ਪਿਆ ਰਹਿੰਦਾ ਹੈ।’
ਕੁੰਵਰ ਵਿਜੈ ਪ੍ਰਤਾਪ ਨੇ ਪੰਜਾਬ ਸਰਕਾਰ ਦੇ ਯੁੱਧ ਨਸਿ਼ਆ ਵਿਰੁੱਧ ਮੁਹਿੰਮ ਨੂੰ ਸਭ ਤੋਂ ਵੱਡਾ ਸਕੈਮ ਦੱਸਿਆ । ਉਹਨਾ ਕਿਹਾ ਵਿਧਾਇਕ ਪੁਲੀਸ ਨੂੰ ਜਾਣਕਾਰੀ ਦਿੰਦੇ ਹਨ ਅਤੇ ਪੁਲਿਸ ਅਧਿਕਾਰੀ ਲੋਕਾਂ ਨੂੰ ਪੈਸੇ ਲਈ ਪ੍ਰੇਸ਼ਾਨ ਕਰਦੇ ਹਨ।
ਉਹਨਾ ਕਥੂਨੰਗਲ ਇਲਾਕੇ ਦੇ ਇੱਕ ਕੇਸ ਦਾ ਜਿ਼ਕਰ ਕਰਦੇ ਹੋਏ ਦੱਸਿਆ , ‘ ਇੱਕ ਵਿਅਕਤੀ, ਜੋ ਫੌਜ ਨੂੰ ਦੁੱਧ ਦੇਣ ਜਾਂਦਾ ਸੀ , ਉਸ ਨੂੰ ਨਸ਼ੇ ਦੇ ਕੇਸ ਵਿੱਚ ਇਸ ਲਈ ਫਸਾਇਆ ਜਾ ਰਿਹਾ ਸੀ ਕਿ ਉਸਦੀ 2,3 ਏਕੜ ਜ਼ਮੀਨ ਤੇ ਸਾਡੀ ਪਾਰਟੀ ਦੇ ਇੱਕ ਨੇਤਾ ਦੀ ਅੱਖ ਸੀ । ਮੈਂ ਉਸਨੂੰ ਰੁਕਵਾਇਆ। ਉਹਨਾ ਕਿਹਾ ਕਿ 7/51 ਦੀ ਧਾਰਾ ਦਾ ਇਸਤੇਮਾਲ ਕਰਕੇ ਲੋਕਾਂ ਤੋਂ ਪੁਲਿਸ ਵਾਲੇ ਵਸੂਲੀ ਕਰ ਰਹੇ ਹਨ।
ਜਿਹੋ ਜਿਹੀ ਸਰਕਾਰ ਉਹੋ ਜਿਹੇ ਅਫਸਰ , ‘ਯੁੱਧ ਨਸਿ਼ਆਂ ਵਿਰੁੱਧ ਇੱਕ ਵੱਡਾ ਸਕੈਮ-ਕੰਵਰ ਵਿਜੈ ਪ੍ਰਤਾਪ
Total Views: 116 ,
Real Estate















