ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਬੇਟੇ ਅਕੀਲ ਅਖ਼ਤਰ ਦੀ ਮੌਤ ਦਾ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੇ। ਪੋਸਟ ਮਾਰਟਮ ਰਿਪੋਰਟ ਵਿੱਚ ਅਹਿਮ ਖੁਲਾਸਾ ਹੋਇਆ ਕਿ ਉਸਦੀ ਸੱਜੀ ਕੂਹਣੀ ਤੋਂ 7 ਸੈਟੀਮੀਟਰ ਉਪਰ ਇੱਕ ਸਰਿੰਜ ਦਾ ਨਿਸ਼ਾਨ ਮਿਲਿਆ । ਉਸਦੀ ਮੌਤ ਮਗਰੋਂ ਉਸਦੇ ਨਸ਼ੇ ਦਾ ਆਦੀ ਹੋਣ ਦੀ ਗੱਲ ਸਾਹਮਣੇ ਆ ਗਈ ਹੈ , ਪਰ ਇਸ ਇੰਜੈਕਸ਼ਨ ਵਿੱਚ ਨਸ਼ੇ ਦਾ ਕਿਤੇ ਜਿ਼ਕਰ ਨਹੀਂ ।
ਪੰਚਕੂਲਾ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਐਸਆਈਟੀ ਗਠਿਤ ਕੀਤੀ ਹੈ। ਏਸੀਪੀ ਵਿਕਰਮ ਨੇਹਰਾ ਇਸਦੇ ਹੈੱਡ ਬਣਾਏ ਗਏ ਹਨ।
ਅਕੀਲ ਦੇ ਪਿਤਾ ਮੁਹੰਮਦ ਮੁਸਤਫਾ ਨੇ ਕਿਹਾ ਮੇਰਾ ਬੇਟਾ ਲਗਭਗ 18 ਸਾਲ ਤੋਂ ਸਾਈਕੋਟਿਕ ਡਿਸਆਰਡਰ ਦਾ ਸਿ਼ਕਾਰ ਸੀ । ਉਹ ਨਸ਼ਾ ਵੀ ਕਰਦਾ ਸੀ । 2007 ਵਿੱਚ ਉਸਦੀ ਤਬੀਅਤ ਬਿਗੜਣੀ ਸੁਰੂ ਹੋਈ ਸੀ । ਉਸਦੀ ਮੌਤ ਨੰੈ ਲੈ ਕੇ ਲੋਕ ਰਾਜਨੀਤੀ ਕਰ ਰਹੇ ਹਨ। ਉਹ ਅਕਸਰ ਨਸ਼ੇ ਦੀ ਹਾਲਤ ਵਿੱਚ ਹਿੰਸਕ ਹੋ ਜਾਂਦਾ ਸੀ । ਇੱਕ ਵਾਰ ਆਪਣੀ ਪਤਨੀ ਤੇ ਹੀ ਜਾਨਲੇਵਾ ਹਮਲਾ ਕਰ ਦਿੱਤਾ ਸੀ । ਉਸ ਮੈਂ ਖੁਦ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਸੀ ।
ਐਸਆਈਟੀ ਦੇ ਮੁਖੀ ਵਿਕਰਮ ਨੇਹਰਾ ਦਾ ਕਹਿਣਾ ਹੈ ਕਿ ਅਸੀ ਹਰੇਕ ਐਂਗਲ ਤੋਂ ਜਾਂਚ ਸੁਰੂ ਕੀਤੀ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਲਾ , ਉਸਦੀ ਪਤਨੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਦੋ ਤਿੰਨ ਬਾਅਦ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਜਾਂਚ ਮਗਰੋਂ ਪਤਾ ਲੱਗੇਗਾ ਕਿ ਅਕੀਲ ਮਨੋਰੋਗੀ ਸੀ ਜਾਂ ਨਹੀ । ਉਹਨਾ ਕਿਹਾ ਕਿ ਕਿਸੇ ਦੇ ਬੋਲਣ ਨਾਲ ਅਕੀਲ ਨੂੰ ਮਨੋਰੋਗੀ ਨਹੀਂ ਸਮਝਿਆ ਜਾਵੇਗਾ, ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ। ਡਾਕਟਰਾਂ ਨਾਲ ਉਸਦੇ ਬਾਰੇ ਸਲਾਹ ਕੀਤੀ ਜਾਵੇਗੀ। ਅਕੀਲ ਨਾਲ ਜੁੜੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ। ਜੇ ਜਰੂਰਤ ਪਈ ਤਾਂ ਐਫਆਈਆਰ ਵਿੱਚ ਹੋ ਧਾਰਾਵਾਂ ਵੀ ਜੋੜੀਆਂ ਜਾਣਗੀਆਂ। ਕੇਸ ਨਾਲ ਸਬੰਧਿਤ ਕੁਝ ਸੈਂਪਲ ਕਰਨਾਲ ਅਤੇ ਸੋਨੀਪਤ ਭੇਜੇ ਗਏ ਹਨ। 5 ਦਿਨਾਂ ਬਾਅਦ ਉਸਦੀ ਵਿਸਰਾ ਰਿਪੋਰਟ ਆਵੇਗੀ ,ਫਿਰ ਸਥਿਤੀ ਸਪੱਸ਼ਟ ਹੋਵੇਗੀ ।
ਅਕੀਲ ਦੀ ਮੌਤ ਦਾ ਮਾਮਲਾ – ਕਿਸੇ ਦੇ ਬੋਲਣ ਨਾਲ ਕੁਝ ਸਾਬਿਤ ਨਹੀਂ ਹੁੰਦਾ – ਐਸਆਈਟੀ ਇੰਚਾਰਜ
Total Views: 140 ,
Real Estate















