ਦਿੱਲੀ ‘ਚ ਵੀਰਵਾਰ ਸਵੇਰੇ ਰੋਹਿਣੀ ਇਲਾਕੇ ‘ਚ ਦਿੱਲੀ ਪੁਲਿਸ ਅਤੇ ਬਿਹਾਰ ਪੁਲਿਸ ਦੇ ਇੱਕ ਵੱਡੇ ਜੁਆਇੰਟ ਆਪ੍ਰੇਸ਼ਨ (Joint Operation) ਚ ਬਿਹਾਰ ਦੇ ਇੱਕ ਬਦਨਾਮ ਗੈਂਗ ਦਾ ਸਫਾਇਆ ਕਰ ਦਿੱਤਾ ਗਿਆ।ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ (Crime Branch) ਅਤੇ ਬਿਹਾਰ ਪੁਲਿਸ ਦੀ ਸਾਂਝੀ ਟੀਮ ਨੇ ਇਸ Encounter ‘ਚ ਬਿਹਾਰ ਦੇ 4 ‘Most Wanted’ ਗੈਂਗਸਟਰਾਂ ਨੂੰ ਮਾਰ ਸੁੱਟਿਆ ਹੈ। ਮਾਰੇ ਗਏ ਲੋਕਾਂ ‘ਚ ‘ਸਿਗਮਾ ਐਂਡ ਕੰਪਨੀ’ (Sigma & Company) ਗੈਂਗ ਦਾ ਸਰਗਨਾ ਰੰਜਨ ਪਾਠਕ ਵੀ ਸ਼ਾਮਲ ਹੈ।ਮੁਕਾਬਲਾ 22-23 ਅਕਤੂਬਰ ਦੀ ਦਰਮਿਆਨੀ ਰਾਤ (ਬੁੱਧਵਾਰ-ਵੀਰਵਾਰ) ਕਰੀਬ 2:20 ਵਜੇ ਰੋਹਿਣੀ ਇਲਾਕੇ ‘ਚ ਬਹਾਦਰ ਸ਼ਾਹ ਮਾਰਗ ‘ਤੇ, ਡਾਕਟਰ ਅੰਬੇਡਕਰ ਚੌਂਕ ਤੋਂ ਪੰਸਾਲੀ ਚੌਂਕ ਦੇ ਵਿਚਕਾਰ ਹੋਇਆ।
Total Views: 145 ,
Real Estate



















