ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਪੰਜਾਬ ਦੇ ਨੰਗਲ ਵਿੱਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਸੰਭਾਲ ਲਈ ਹੈ।ਕੇਂਦਰੀ ਗ੍ਰਹਿ ਮੰਤਰਾਲੇ ਨੇ ਮਈ ਵਿੱਚ ਇਸ ਕੰਮ ਲਈ ਕੇਂਦਰੀ ਬਲ ਦੇ 296 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੁਕੜੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਨੰਗਲ ਟਾਊਨਸ਼ਿਪ ਵਿੱਚ CISF ਨੂੰ ਪ੍ਰੋਜੈਕਟ ਵਿੱਚ ਸ਼ਾਮਲ ਕਰਨ ਲਈ ਇੱਕ ਸਮਾਰੋਹ ਕੀਤਾ ਗਿਆ।ਪੰਜਾਬ ਵਿਧਾਨ ਸਭਾ ਨੇ ਜੁਲਾਈ ਵਿੱਚ ਭਾਖੜਾ-ਨੰਗਲ ਡੈਮ ਪ੍ਰੋਜੈਕਟ ’ਤੇ ਸੀਆਈਐਸਐਫ ਕਰਮਚਾਰੀਆਂ ਦੀ ਤਾਇਨਾਤੀ ਦੇ ਵਿਰੁੱਧ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਡੈਮ ਦੀ ਸੁਰੱਖਿਆ ਹੁਣ ਤੱਕ ਪੰਜਾਬ ਪੁਲੀਸ ਦੁਆਰਾ ਕੀਤੀ ਜਾ ਰਹੀ ਸੀ।
Total Views: 157 ,
Real Estate



















