ਪੈਰੀਫੈਰਲ ਇਮਿਊਨ ਟੌਲਰੈਂਸ’ ਨਾਲ ਸਬੰਧਤ ਖੋਜਾਂ ਲਈ ਤਿੰਨ ਵਿਗਿਆਨੀਆਂ ਮੈਰੀ ਈ. ਬਰੁਨਕੋਅ, ਫਰੈੱਡ ਰੈਮਸਡੈੱਲ ਅਤੇ ਸ਼ਿਮੌਨ ਸਾਕਾਗੂਚੀ ਨੂੰ ਇਸ ਵਰ੍ਹੇ ਦੇ ਮੈਡੀਸਨ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ‘ਪੈਰੀਫੈਰਲ ਇਮਿਊਨ ਟੌਲਰੈਂਸ’ ਅਜਿਹਾ ਤਰੀਕਾ ਹੈ, ਜਿਸ ਨਾਲ ਸ਼ਰੀਰ ਦੀਆਂ ਬਿਮਾਰੀਆਂ ਨਾਲ ਲੜਨ ਵਾਲੀ ਪ੍ਰਣਾਲੀ ਨੂੰ ਬੇਕਾਬੂ ਹੋਣ ਅਤੇ ਬਾਹਰੀ ਹਮਲਿਆਂ ਦੀ ਬਜਾਏ ਆਪਣੇ ਹੀ ਟਿਸ਼ੂਆਂ ’ਤੇ ਹਮਲਾ ਕਰਨ ਤੋਂ ਰੋਕਣ ’ਚ ਸਹਾਇਤਾ ਮਿਲਦੀ ਹੈ। ਸਟਾਕਹੋਮ ਦੇ ਕਾਰੋਲਿੰਸਕਾ ਇੰਸਟੀਚਿਊਟ ’ਚ ਕਮੇਟੀ ਨੇ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ। ਭਲਕੇ ਭੌਤਿਕ ਵਿਗਿਆਨ (ਫਿਜ਼ਿਕਸ) ਦੇ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। ਇਸ ਮਗਰੋਂ ਬੁੱਧਵਾਰ ਨੂੰ ਕੈਮਿਸਟਰੀ, ਵੀਰਵਾਰ ਨੂੰ ਸਾਹਿਤ ਅਤੇ ਸ਼ੁੱਕਰਵਾਰ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦਾ ਐਲਾਨ ਹੋਵੇਗਾ। ਇਕਨੌਮਿਕਸ ਦਾ ਨੋਬੇਲ ਮੈਮੋਰੀਅਲ ਪੁਰਸਕਾਰ 13 ਅਕਤੂਬਰ ਨੂੰ ਐਲਾਨਿਆ ਜਾਵੇਗਾ। ਪੁਰਸਕਾਰ ਸਮਾਗਮ 10 ਦਸੰਬਰ ਨੂੰ ਹੋਵੇਗਾ, ਜਿਸ ਦਿਨ ਪੁਰਸਕਾਰਾਂ ਦੀ ਸਥਾਪਨਾ ਕਰਨ ਵਾਲੇ ਅਲਫਰੈੱਡ ਨੋਬੇਲ ਦੀ ਬਰਸੀ ਹੈ ਜਿਨ੍ਹਾਂ ਦਾ 1896 ’ਚ ਦੇਹਾਂਤ ਹੋਇਆ ਸੀ।
ਤਿੰਨ ਵਿਗਿਆਨੀਆਂ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ
Total Views: 6 ,
Real Estate