ਦਿੱਲੀ ਵਿੱਚ ਆਵਾਰਾ ਕੁੱਤਿਆਂ ਨੂੰ ਖਾਣਾ ਖੁਆਉਣ ਵਾਲੇ Dog Lovers ਲਈ ਸਰਕਾਰ ਨੇ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਰ ਵਾਰਡ ਵਿੱਚ RWA ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਕੁੱਤਿਆਂ ਨੂੰ ਖਾਣਾ ਖੁਆਉਣ ਲਈ ਖਾਸ ਥਾਵਾਂ (Feeding Spots) ਤੈਅ ਕੀਤੀਆਂ ਜਾਣਗੀਆਂ ।ਇਨ੍ਹਾਂ ਥਾਵਾਂ ‘ਤੇ ਇੱਕ ਸਾਈਨਬੋਰਡ ਲਗਾਉਣਾ ਹੋਵੇਗਾ, ਜਿਸ ‘ਤੇ ਲਿਖਿਆ ਹੋਵੇਗਾ ਕਿ ਇੱਥੇ ਕੁੱਤਿਆਂ ਨੂੰ ਖਾਣਾ ਖੁਆਇਆ ਜਾਂਦਾ ਹੈ। ਨਿਰਧਾਰਤ ਥਾਵਾਂ ਤੋਂ ਇਲਾਵਾ ਕਿਤੇ ਹੋਰ ਕੁੱਤਿਆਂ ਨੂੰ ਖਾਣਾ ਖੁਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਨਿਯਮ ਤੋੜਨ ਵਾਲਿਆਂ ‘ਤੇ ਕਾਰਵਾਈ ਹੋ ਸਕਦੀ ਹੈ ।
ਜੋ ਲੋਕ ਕੁੱਤਿਆਂ ਨੂੰ ਖਾਣਾ ਖੁਆਉਣਗੇ, ਉਨ੍ਹਾਂ ਨੂੰ ਉਸ ਥਾਂ ਦੀ ਸਾਫ਼-ਸਫ਼ਾਈ ਦਾ ਵੀ ਧਿਆਨ ਰੱਖਣਾ ਹੋਵੇਗਾ ਅਤੇ ਬਚਿਆ ਹੋਇਆ ਖਾਣਾ ਹਟਾਉਣਾ ਹੋਵੇਗਾ।
ਖਾਣਾ ਖੁਆਉਣ ਲਈ ਅਜਿਹੀਆਂ ਥਾਵਾਂ ਚੁਣੀਆਂ ਜਾਣਗੀਆਂ, ਜਿੱਥੇ ਬੱਚੇ ਅਤੇ ਬਜ਼ੁਰਗ ਘੱਟ ਆਉਂਦੇ-ਜਾਂਦੇ ਹੋਣ ।
ਲੋਕਾਂ ਨੂੰ ਕੁੱਤਿਆਂ ਦੇ ਟੀਕਾਕਰਨ ਅਤੇ ਨਸਬੰਦੀ ਪ੍ਰੋਗਰਾਮ ਵਿੱਚ ਵੀ ਆਪਣੀ ਮਰਜ਼ੀ ਨਾਲ ਮਦਦ ਕਰਨੀ ਹੋਵੇਗੀ।
ਦਿੱਲੀ ਵਿੱਚ Dog Lovers ਲਈ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ
Total Views: 147 ,
Real Estate















