ਰਾਜਦੀਪ ਸਿੰਘ ਸਾਈਆਂ ਵਾਲਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਵਲੰਟੀਅਰਾਂ ਦੇ ਰੂ-ਬ-ਰੂ

ਜੈਤੋ (PNO Media Group)- ਯੂਨੀਵਰਸਿਟੀ ਕਾਲਜ ਜੈਤੋ ਦੇ ਕੌਮੀ ਸੇਵਾ ਯੋਜਨਾ ਵਿੰਗ ਵੱਲੋਂ ਚਲਾਏ ਜਾ ਰਹੇ ਸੱਤ ਰੋਜ਼ਾ ਕੈਂਪ ਦੇ ਤੀਜੇ ਦਿਨ ਸਾਹਿਤ ਅਤੇ ਕਲਾ ਨਾਲ ਲਬਰੇਜ਼ ਸ਼ਖਸੀਅਤ ਰਾਜਦੀਪ ਸਿੰਘ ਸਾਈਆਂ ਵਾਲਾ ਵਲੰਟੀਅਰਾਂ ਦੇ ਰੂਬਰੂ ਹੋਏ. ਉਨਾਂ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਇੱਕ ਚੰਗੇ ਕੌਮੀ ਸੇਵਾ ਯੋਜਨਾ ਵਲੰਟੀਅਰ ਬਣਨ ਦੀ ਪ੍ਰੇਰਣਾ ਦਿੱਤੀ. ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਅੱਜ ਵੀ ਆਪਣੇ ਉਹਨਾਂ ਅਧਿਆਪਕਾਂ ਦੇ ਰਿਣੀ ਹਨ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਉੱਤਮ ਯੋਗਦਾਨ ਦਿੱਤਾ. ਉਹਨਾਂ ਆਪਣੇ ਜੀਵਨ ਵਿੱਚ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਵਜੋਂ ਸੇਵਾਵਾਂ ਦਿੰਦਿਆਂ ਜੋ ਮਾਨਸਿਕ ਸਕੂਨ ਹਾਸਿਲ ਹੁੰਦਾ ਹੈ ਉਸ ਦਾ ਖ਼ੁਲਾਸਾ ਕੀਤਾ. ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਉਹਨਾਂ ਨੇ ਬੜੀ ਹਾਸਰਸ ਭਰਪੂਰ ਮਮਿਕਰੀ ਵੀ ਪੇਸ਼ ਕੀਤੀ. ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਨੂੰ ਵਿਦਿਆਰਥੀ ਵਲੰਟੀਅਰਾਂ ਨਾਲ ਮਿਲਵਾਉਣਾ ਅਤੇ ਉਹਨਾਂ ਦੇ ਤਜਰਬਿਆਂ ਦੀ ਮਹਿਕ ਮਹਿਸੂਸ ਕਰਵਾਉਣਾ ਵੀ ਕੌਮੀ ਸੇਵਾ ਯੋਜਨਾ ਦਾ ਇੱਕ ਮੰਤਵ ਹੈ. ਇਸ ਮੌਕੇ ਸੀਨੀਅਰ ਫੈਕਲਟੀ ਮੈਂਬਰ ਡਾ. ਪਰਮਿੰਦਰ ਸਿੰਘ ਤੱਗੜ ਤੋਂ ਇਲਾਵਾ ਡਾ. ਰਾਜੀਵ ਕਪੂਰ, ਪ੍ਰੋ. ਰੁਪਿੰਦਰ ਪਾਲ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ. ਕੈਂਪ ਕਮਾਂਡਟ ਪ੍ਰੋ. ਵਿਸ਼ਾਲ ਸਿੰਗਲਾ ਅਤੇ ਡਾਕਟਰ ਭਵਨਦੀਪ ਨੇ ਆਏ ਹੋਏ ਮੁੱਖ ਵਕਤਾ ਰਾਜਦੀਪ ਸਿੰਘ ਸਾਈਆਂ ਵਾਲਾ ਦਾ ਹਾਰਦਿਕ ਧੰਨਵਾਦ ਕੀਤਾ, ਮੰਚ ਸੰਚਾਲਨ ਪ੍ਰੋ. ਗੁਰਜੀਤ ਕੌਰ ਨੇ ਕੀਤਾ।

Total Views: 24 ,
Real Estate