ਨਵੀਂ ਮੁੰਬਈ ਰੋਡ ਰੇਜ ਮਾਮਲੇ ’ਚ ਪੁਲਿਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸਾਬਕਾ ਆਈ.ਏ.ਐਸ. ਪ੍ਰੋਬੇਸ਼ਨਰ ਪੂਜਾ ਖੇਡਕਰ ਦੇ ਪਿਤਾ ਅਤੇ ਉਸ ਦੇ ਬਾਡੀਗਾਰਡ ਨੇ ਅਪਣੀ ਐਸ.ਯੂ.ਵੀ. ’ਚ ਇਕ ਟਰੱਕ ਡਰਾਈਵਰ ਨੂੰ ਅਗਵਾ ਕਰ ਲਿਆ ਸੀ।ਸਨਿਚਰਵਾਰ ਸ਼ਾਮ ਨੂੰ ਵਾਪਰੀ ਘਟਨਾ ਦੇ ਕੁੱਝ ਘੰਟਿਆਂ ਦੇ ਅੰਦਰ ਡਰਾਈਵਰ ਨੂੰ ਐਤਵਾਰ ਨੂੰ ਪੁਣੇ ਦੇ ਪੂਜਾ ਖੇਡਕਰ ਦੇ ਘਰ ਤੋਂ ਬਚਾਇਆ ਗਿਆ। ਰਬਾਲੇ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਨਵੀਂ ਮੁੰਬਈ ਦੇ ਮੁਲੁੰਡ-ਐਰੋਲੀ ਰੋਡ ਉਤੇ ਉਸ ਸਮੇਂ ਵਾਪਰੀ ਜਦੋਂ ਪ੍ਰਹਲਾਦ ਕੁਮਾਰ (22) ਦੇ ਕੰਕਰੀਟ ਮਿਕਸਰ ਟਰੱਕ ਨੇ ਲੈਂਡ ਕਰੂਜ਼ਰ ਕਾਰ ਨਾਲ ਟਕਰਾ ਦਿਤਾ, ਜਿਸ ਕਾਰਨ ਉਸ ਅਤੇ ਲੈਂਡ ਕਰੂਜ਼ਰ ਵਿਚ ਸਵਾਰ ਦੋ ਲੋਕਾਂ ਵਿਚਾਲੇ ਬਹਿਸ ਹੋ ਗਈ।ਜਾਂਚ ਤੋਂ ਪਤਾ ਲੱਗਾ ਹੈ ਕਿ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਅਤੇ ਉਸ ਦੇ ਬਾਡੀਗਾਰਡ ਪ੍ਰਫੁੱਲ ਸਾਲੂਨਖੇ ਨੇ ਕੁਮਾਰ ਨੂੰ ਐਸ.ਯੂ.ਵੀ. ਵਿਚ ਬੰਨ੍ਹ ਕੇ ਮਨੋਰਮਾ ਖੇਡਕਰ ਦੇ ਬੰਗਲੇ ਵਿਚ ਲੈ ਗਏ।ਟਰੱਕ ਮਾਲਕ ਦੀ ਸ਼ਿਕਾਇਤ ਦੇ ਆਧਾਰ ਉਤੇ ਰਬਾਲੇ ਪੁਲਿਸ ਨੇ ਐਤਵਾਰ ਨੂੰ ਦੋ ਅਣਪਛਾਤੇ ਵਿਅਕਤੀਆਂ ਵਿਰੁਧ ਭਾਰਤੀ ਨਿਆਯ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 137 (2) (ਅਗਵਾ) ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ਉਤੇ ਐਸ.ਯੂ.ਵੀ. ਨੂੰ ਪੁਣੇ ਤਕ ਟਰੈਕ ਕੀਤਾ।ਇਕ ਅਧਿਕਾਰੀ ਨੇ ਦਸਿਆ ਕਿ ਐਤਵਾਰ ਨੂੰ ਜਦੋਂ ਪੁਲਿਸ ਕਰਮਚਾਰੀ ਖੇਡਕਰ ਦੇ ਬੰਗਲੇ ਪਹੁੰਚੇ ਤਾਂ ਉਸ ਦੀ ਮਾਂ ਨੇ ਕਥਿਤ ਤੌਰ ਉਤੇ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕਿਆ, ਜਿਸ ਨਾਲ ਤਿੱਖੀ ਝੜਪ ਹੋਈ।
ਪੂਜਾ ਖੇਡਕਰ ਦੇ ਪਿਤਾ ਅਤੇ ਉਸ ਦੇ ਬਾਡੀਗਾਰਡ ਨੇ ਕੀਤਾ ਸੀ ਟਰੱਕ ਡਰਾਈਵਰ ਨੂੰ ਅਗਵਾ : ਪੁਲਿਸ
Total Views: 177 ,
Real Estate















