ਟੋਰਾਂਟੋ (PNO)- ਕੈਨੇਡਾ ਦੀ ਸਕਰੈਟਰੀ ਆਫ਼ ਸਟੇਟ ਤੇ ਬਰੈਂਪਟਨ ਨੌਰਥ ,ਕੈਲੇਡਨ ਹਲਕੇ ਤੋ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਅੱਜ ਆਪਣੇ ਪਾਰਲੀਮੈਂਟ ਹਲਕੇ ਵਿੱਚ ਸਮਰ ਕਮਿਊਨਿਟੀ ਬਾਰਬਕਿਊ ਜੌਨ ਕਲਾਰਕਸਨ ਪਾਰਕ ਕੈਲੇਡਨ ਵਿੱਚ ਆਯੋਜਿਤ ਕੀਤਾ ਗਿਆ । ਇਸ ਸਮੇ ਹਲਕੇ ਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਸਮੇ ਖਾਣ ਪੀਣ ਤੇ ਮੰਨੋਰੰਜਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ । ਇਸ ਮੌਕੇ ਕੇਂਦਰੀ ਮੰਤਰੀ ਮਨਿੰਦਰ ਸਿੱਧੂ, ਸੋਨੀਆ ਸਿੱਧੂ, ਤੋ ਇਲਾਵਾ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸੁਪਰਡੈਂਟ ਹਰਬੰਸ ਸਿੰਘ ਸੇਖਾ ਜ਼ੀਰਾ , ਵਿਸ਼ਵਜੀਤ ਗੋਲਡੀ , ਮੰਨਤ ਸਿੰਘ , ਰਿਆਲਟੈਰ ਡਾਕਟਰ ਨਰਿੰਦਰ ਸਿੰਘ ਗਰਚਾ , ਕੰਵਰ ਵਾਲੀਆ, ਬਲਜਿੰਦਰ ਸੇਖਾ , ਫੋਟੋਗ੍ਰਾਫਰ ਰਾਮ ਦਿਆਲ ਸਮਾਲਸਰ ਸਮੇਤ ਹੋਰ ਇਲਾਕੇ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ।
Total Views: 115 ,
Real Estate