ਅਮਰੀਕਾ ਦਾ ‘ਗੋਲਡਨ ਡੋਮ’ ਪ੍ਰੋਜੈਕਟ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਭਵਿੱਖ ਦੇ ‘ਗੋਲਡਨ ਡੋਮ’ ਮਿਜ਼ਾਇਲ ਡਿਫੈਂਸ ਸਿਸਟਮ ਦੇ ਲਈ ਇਕ ਡਿਜ਼ਾਇਨ ਚੁਣ ਲਿਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਪ੍ਰਣਾਲੀ ਉਨ੍ਹਾਂ ਦੇ ਕਾਰਜਕਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।ਜਨਵਰੀ ਵਿੱਚ ਵ੍ਹਾਈਟ ਹਾਊਸ ਪਰਤਣ ਦੇ ਕੁਝ ਹੀ ਦਿਨਾਂ ਬਾਅਦ ਟਰੰਪ ਨੇ ਇਸ ਸਿਸਟਮ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਸਾਹਮਣੇ ਰੱਖੀਆਂ ਸਨ।ਗੋਲਡਨ ਡੋਮ ਦਾ ਮਕਸਦ ਅਮਰੀਕਾ ‘ਤੇ ਹੋਣ ਵਾਲੇ ਹਵਾਈ ਹਮਲਿਆਂ ਦੇ ਖਤਰਿਆਂ ਨਾਲ ਨਜਿੱਠਣਾ ਹੈ। ਇਹ ਸੁਰੱਖਿਆ ਪ੍ਰਣਾਲੀ ਬੈਲਿਸਿਟਿਕ ਅਤੇ ਕਰੂਜ਼ ਮਿਜ਼ਾਇਲਾਂ ਨਾਲ ਵੀ ਲੜ ਸਕੇਗੀ।ਇਸ ਸਿਸਟਮ ਲਈ 25 ਅਰਬ ਡਾਲਰ ਦਾ ਬਜਟ ਰੱਖਿਆ ਗਿਆ ਹੈ। ਪਰ ਸਰਕਾਰ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਿਸਟਮ ‘ਤੇ ਇਸ ਤੋਂ ਕਿਤੇ ਜ਼ਿਆਦਾ ਖਰਚ ਹੋ ਸਕਦਾ ਹੈ।

Total Views: 201 ,
Real Estate