ਇੰਡੀਗੋ ਫਲਾਈਟ ਦੀ ਤੂਫਾਨ ਕਾਰਨ ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ 6E 2142 ਬੁੱਧਵਾਰ ਸ਼ਾਮ ਨੂੰ ਤੂਫਾਨ ਵਿੱਚ ਫਸ ਗਈ। ਜਿਵੇਂ ਹੀ ਜਹਾਜ਼ ਨੂੰ ਝਟਕੇ ਲੱਗਣ ਲੱਗੇ ਤਾਂ ਜਹਾਜ਼ ਵਿੱਚ ਸਵਾਰ ਯਾਤਰੀ ਡਰ ਨਾਲ ਚੀਕਣ ਲੱਗ ਪਏ।ਪਾਇਲਟ ਨੇ ਇਸ ਬਾਰੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਸ੍ਰੀਨਗਰ ਨੂੰ ਸੂਚਿਤ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ। ਉਡਾਣ ਵਿੱਚ 227 ਯਾਤਰੀ ਸਵਾਰ ਸਨ। ਸਾਰੇ ਯਾਤਰੀ ਅਤੇ ਹਵਾਈ ਅਮਲਾ ਪੂਰੀ ਤਰ੍ਹਾਂ ਸੁਰੱਖਿਅਤ ਹਨ।ਸੁਰੱਖਿਅਤ ਲੈਂਡਿੰਗ ਤੋਂ ਬਾਅਦ, ਇਹ ਦੇਖਿਆ ਗਿਆ ਕਿ ਫਲਾਈਟ ਦਾ ਨੋਜ਼ ਕੋਨ (ਅੱਗੇ ਵਾਲਾ ਹਿੱਸਾ) ਟੁੱਟ ਗਿਆ ਸੀ। ਇਸ ਕਾਰਨ, ਏਅਰਲਾਈਨ ਨੇ ਜਹਾਜ਼ ਨੂੰ AOG (ਏਅਰਕ੍ਰਾਫਟ ਔਨ ਗਰਾਊਂਡ) ਘੋਸ਼ਿਤ ਕੀਤਾ ਹੈ, ਜਿਸਦਾ ਮਤਲਬ ਹੈ ਕਿ ਇਹ ਉਡਾਣ ਇਸ ਵੇਲੇ ਉਡਾਣ ਭਰਨ ਦੀ ਸਥਿਤੀ ਵਿੱਚ ਨਹੀਂ ਹੈ।

Total Views: 156 ,
Real Estate