ਮੈਨੂੰ ਕੋਈ ਪ੍ਰਵਾਹ ਨਹੀਂ , ਮੈਂ ਅਡੋਲ ਰਹਾਂਗਾ- ਗਿਆਨੀ ਹਰਪ੍ਰੀਤ ਸਿੰਘ

 

ਸ਼ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਚੱਲ ਰਹੀ ਜਾਂਚ ਨੂੰ ਹੁਣ ਇੱਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ।
ਜਿਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਵੀਡਿਓ ਸੰਦੇਸ਼ ਰਾਹੀਂ ਆਖਿਆ ਕਿ ਮੈਨੂੰ ਪਤਾ ਲੱਗਿਆ ਕਿ ਮੇਰੇ ਖਿਲਾਫ਼ ਅਣ-ਅਧਿਕਾਰਤ ਕਮੇਟੀ ਦੀ ਜਾਂਚ ਨੂੰ ਇੱਕ ਮਹੀਨੇ ਲਈ ਵਧਾ ਦਿੱਤਾ ਹੈ । ਮੈਨੂੰ ਲੱਗਦਾ ਕਿ ਇੱਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ , ਸਗੋਂ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਤਾਂ ਜੋ ਮੇਰੇ ਮਾਮਲੇ ਨੂੰ ਲਟਕਾ ਕੇ ਰੱਖਿਆ ਜਾਵੇ ।
ਉਹਨਾ ਕਿਹਾ , ‘ ਮੈਂ ਇਹ ਗੱਲ ਸਪੱਸ਼ਟ ਕਹਿਣਾ ਚਾਹੁੰਣਾ ਕਿ ਮੈਨੂੰ ਕੋਈ ਪ੍ਰਵਾਹ ਨਹੀਂ ਭਾਵੇਂ ਮੈਨੂੰ ਅਹੁਦੇ ਤੋਂ ਹਟਾ ਦਿਓ , ਮੈਨੂੰ ਕੋਈ ਦੁੱਖ ਨਹੀਂ ਹੈ। ਮੈਂ ਅਡੋਲ ਰਹਾਂਗਾ ਅਤੇ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਚਿੰਤਾ ‘ਚ ਨਹੀਂ ਪਵਾਗਾ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੰਘਰਸ਼ ਬੰਦੇ ਨੂੰ ਜਿਊਣਾ ਅਤੇ ਲੜਨਾ ਸਿਖਾਉਂਦੇ ਹਨ।

Total Views: 108 ,
Real Estate