ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੈਨੀਥਲਾ ਨੇ ਕੇ ਐੱਸ ਟੀ ਪੀ ਰੋਡ ਵਰਕ ਪ੍ਰਾਜੈਕਟ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਪ੍ਰਾਜੈਕਟ ਨਾਲ ਜੁੜੇ ਮਲੇਸ਼ਿਆਈ ਇੰਜਨੀਅਰ ਦੀ 2006 ਵਿੱਚ ਮੌਤ ਮਾਮਲੇ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਗਿਆਨੇਸ਼ ਕੁਮਾਰ ਉਸ ਮੌਕੇ ਰਾਜ ਵਿੱਚ ਲੋਕ ਨਿਰਮਾਣ ਵਿਭਾਗ (ਪੀ ਡਬਲਿਊ ਡੀ) ’ਚ ਸਕੱਤਰ ਵਜੋਂ ਸੇਵਾਵਾ ਨਿਭਾ ਰਹੇ ਸਨ। ਹੁਕਮਰਾਨ ਯੂ ਡੀ ਐੱਫ ਅਤੇ ਵਿਰੋਧੀ ਧਿਰ ਐੱਲ ਡੀ ਐੱਫ ਨੇ ਜਾਂਚ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।ਇਹ ਹੁਕਮ ਅਜਿਹੇ ਮੌਕੇ ਦਿੱਤੇ ਗਏ ਹਨ ਜਦੋਂ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਦੇਸ਼ ਵਿੱਚ ਵੋਟਰ ਸੂਚੀਆਂ ਦੀ ਸੁਧਾਈ ’ਚ ਕਥਿਤ ਬੇਨੇਮੀਆਂ ਦੇ ਹਵਾਲੇ ਨਾਲ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਉੱਤੇ ਬਜ਼ਿੱਦ ਹਨ। ਗਿਆਨੇਸ਼ ਕੁਮਾਰ ਕੇਰਲਮ ਕੇਡਰ ਦੇ ਆਈ ਏ ਐੱਸ ਅਧਿਕਾਰੀ ਹਨ, ਜਿਨ੍ਹਾਂ ਕੇਂਦਰੀ ਮੰਤਰਾਲੇ ਵਿੱਚ ਜਾਣ ਤੋਂ ਪਹਿਲਾਂ ਰਾਜ ਵਿੱਚ ਵੱਖ ਵੱਖ ਵਿਭਾਗਾਂ ਦੀ ਅਗਵਾਈ ਕੀਤੀ ਹੈ।
Real Estate




















