ਸਕੂਲਾਂ ਦੀਆਂ ਛੁੱਟੀਆਂ ‘ਚ ਹੋਇਆ ਵਾਧਾ

ਮੈਦਾਨੀ ਇਲਾਕਿਆਂ ਵਿੱਚ ਪਿਛਲੇ ਦਿਨੀ ਪਏ ਮੀਂਹ ਨੇ ਵੀ ਮੌਸਮ ਨੂੰ ਹੋਰ ਠੰਢਾ ਕਰ ਦਿੱਤਾ। ਇਸ ਠੰਢ ਦੇ ਮੱਦੇਨਜ਼ਰ ਪੰਜਾਬ ‘ਚ ਸਕੂਲਾਂ ਦੀਆਂ ਛੁੱਟੀਆਂ ਵਿੱਚ ਵੀ ਵਾਧਾ ਹੋ ਗਿਆ ਹੈ। ਪੰਜਾਬ ਦੇ ਸਕੂਲ ਹੁਣ 8 ਜਨਵਰੀ ਨੂੰ ਖੁੱਲ੍ਹਣਗੇ।ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਸਬੰਧੀ ਆਪਣੇ ਟਵਿੱਟਰ ਅਕਾਊਂਟ ਐਕਸ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, ”ਠੰਢ ਦੇ ਕਾਰਨ ਪੰਜਾਬ ਦੇ ਸਾਰੇ ਸਰਕਾਰੀ, ਏਡਿਡ , ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਸਾਰੇ ਸਕੂਲ 8 ਜਨਵਰੀ ਨੂੰ ਖੁਲਣਗੇ।”

Total Views: 55 ,
Real Estate