ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ 100 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ । ਉਹ ਕੈਂਸਰ ਤੋਂ ਪੀੜਤ ਸਨ ।
ਉਹਨਾ ਦਾ ਜਨਮ 1 ਅਕਤੂਬਰ 1924 ਨੂੰ ਜਾਰਜੀਆ ਵਿੱਚ ਹੋਇਆ ਸੀ । ਉਹਨਾ ਦੇ ਪਿਤਾ ਕਿਸਾਨ ਸਨ । ਜਿੰਮੀ ਕਾਰਟਰ 1976 ਤੋਂ 1980 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਅਮਰੀਕਾ ਦੀ ਸਮੁੰਦਰੀ ਫੌਜ ਵਿੱਚ ਕੰਮ ਕਰਦੇ ਸਨ । ਫਿਰ ਜਾਰਜੀਆ ਸੀਨੇਟਰ ਅਤੇ ਗਵਰਨਰ ਦੇ ਅਹੁਦੇ ਤੇ ਵੀ ਰਹੇ ।
ਰਾਸ਼ਟਰਪਤੀ ਦਾ ਅਹੁਦਾ ਛੱਡਣ ਮਗਰੋਂ ਉਹਨਾ ਨੇ ‘ਕਾਰਟਰ ਸੈਂਟਰ’ ਨਾਂਮ ਦੀ ਚੈਰਿਟੀ ਸੁਰੂ ਕੀਤੀ । ਜਿਸ ਰਾਹੀਂ ਚੋਣਾਂ ਵਿੱਚ ਪਾਰਦਰਸਿ਼ਤਾ ਲਿਆਉਣ, ਮਨੁੱਖੀ ਅਧਿਕਾਰਾਂ ਸਮਰਥਨ ਕਰਨ ਅਤੇ ਜਨਤਕ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ ।
ਇਹਨਾ ਕਾਰਜਾਂ ਕਰਕੇ ਉਹਨਾ ਨੰ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ।
Total Views: 299 ,
Real Estate



















