ਸਤਿਕਾਰਯੋਗ ਵਡੇਰਿਆਂ ਦੇ ਨਾਂ 

 ਵਿਸ਼ਾਲ ਦੀਪ
ਮੈਨੂੰ ਬਹੁਤ ਵੱਡੀਆਂ ਗੱਲਾਂ ਕਰਨੀਆਂ ਨਹੀਂ ਆਉਂਦੀਆਂ ਪਰ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਮੈਨੂੰ ਸਦਾ ਈ ਰਹਿੰਦੈ, ਪਰਿਵਾਰ ਤੇ ਰਿਸ਼ਤੇ ਮੇਰੇ ਲਈ ਸਭ ਤੋਂ ਮਹੱਤਵਪੂਰਨ ਨੇ… ਹਰ ਇਨਸਾਨ ਦੀ ਜ਼ਿੰਦਗੀ ਦਾ ਵੱਡਾ ਹਿੱਸਾ, ਓਹਦੀ ਰਹਿਣੀ-ਬਹਿਣੀ, ਸੁਖ-ਦੁੱਖ, ਰਿਸ਼ਤੇ-ਨਾਤੇ ਆਦਿ ਸਭ ਪਰਿਵਾਰ ਨਾਲ ਈ ਸੰਬੰਧਿਤ ਨੇ ਇਹਦੇ ਤੋਂ ਬਾਹਰ ਕੁਝ ਵੀ ਨਹੀਂ… ਕੁਝ ਗੱਲਾਂ ਆਪਣੇ ਵੱਡਿਆਂ ਨਾਲ ਕਰਨਾ ਚਾਹੁੰਦੀ ਆਂ, ਤੁਸੀਂ ਦੁਨੀਆ ਚ ਜਿੱਥੇ ਵੀ ਬੈਠੇ ਇਹ ਪੜ੍ਹ ਰਹੇ ਓ ਜ਼ਰਾ ਰੁੱਕ ਕੇ ਆਰਾਮ ਨਾਲ ਪੜ੍ਹਨਾ ਜੀ, ਇਸ ਵਿਸ਼ੇ ‘ਤੇ ਮੈਂ ਤੁਹਾਡਾ ਖ਼ਾਸ ਧਿਆਨ ਮੰਗਦੀ ਆਂ… ਪਰਿਵਾਰ ਤੇ ਮੁੜ ਕੇ ਵਿਆਹ… ਤੇ ਫੇਰ ਪਰਿਵਾਰ ਕਿੰਨਾ ਸੋਹਣਾ ਲੱਗਦਾ ਪਰਿਵਾਰ ਦਾ ਅੱਗੇ ਵੱਧਣਾ… ਪਰ ਪਰਿਵਾਰ ਤੇ ਫੇਰ ਵਿਆਹ ਤੇ ਫੇਰ ਤਲਾਕ!! ਇਹ ਹੋਣਾ ਦੁਖਦਾਈ ਨਹੀਂ? ਚੰਗੇ ਭਲੇ ਸਭ ਕੁਝ ਹੋਣ ਦੇ ਬਾਵਜੂਦ ਕਿਸੇ ਨਾਲ ਜੁੜ ਕੇ ਟੁੱਟ ਜਾਣਾ!!
ਮੇਰੇ ਆਪਣੇ ਤਜੁਰਬੇ ਚੋਂ ਅੱਜ ਇਹ ਲਿਖ ਰਹੀ ਆਂ… ਮੇਰੇ ਨੇੜਲੇ ਦੋਸਤਾਂ ਤੇ ਰਿਸ਼ਤੇਦਾਰਾਂ ਚੋਂ ਘੱਟੋ-ਘੱਟ ਪਿਛਲੇ ਸਾਲ ਦੇ ਵਿਚ-ਵਿਚ ਮੈਂ 10 ਜਣਿਆਂ ਦੇ ਤਲਾਕ ਦੇਖ ਲਏ, ਇਹ ਓਹ 10 ਜਣੇ ਨੇ ਜਿਹਨਾਂ ਦੇ ਕਦੀ ਤਲਾਕ ਹੋਣਗੇ ਸੋਚਿਆ ਈ ਨਹੀਂ ਸੀ… ਇਹ ਓਹ ਲੋਕ ਨੇ ਜਿਹਨਾਂ ਨੂੰ ਆਪਾਂ ਅਕਸਰ ਕਹਿੰਦੇ ਹੁੰਦੇ ਆਂ ਕਿ ਜਿਸਦਾ ਇਹਦੇ ਨਾਲ ਵਿਆਹ ਹੋਇਆ ਓਹ ਬੜਾ ਭਾਗਾਂਵਾਲਾ/ ਭਾਗਾਂਵਾਲੀ ਹੋਊ! ਤੇ ਦੁੱਖ ਦੀ ਗੱਲ ਇਹ ਐ ਕਿ ਹੱਸਦੇ-ਖੇਡਦੇ ਸੋਹਣੇ ਜੋੜੇ ਖਰਾਬ ਹੋ ਰਹੇ ਨੇ… ਸਾਰਿਆਂ ਚੋਂ ਮੈਨੂੰ ਇਕ ਕਾਰਨ common ਨਜ਼ਰ ਆਇਆ ਜਿਹੜਾ ਕਿ ਸਭ ਦੇ ਤਲਾਕਾਂ ਚ major ਰਿਹਾ… ਹੁਣੇ ਈ ਇਕ recent ਹੋਈਆਂ studies ਨੇ ਮੇਰੀ ਗੱਲ ‘ਤੇ ਮੋਹਰ ਲਾ ਦਿੱਤੀ ਕਿ ਤੂੰ ਸਹੀ ਸੋਚ ਰਹੀ ਐਂ… ਇਕ comparative study ਦੇਖ ਰਹੀ ਸੀ ਮੈਂ ਕਿ ਇੰਡੀਆ ਤੇ ਅਮਰੀਕਾ ਦੇ ਵਿਚ ਤਲਾਕਾਂ ਦੇ ਰੁਝਾਨ ਬਾਰੇ ਸਮੱਸਿਆ ਕੀ ਐ! ਤਾਂ finances ਦੋਨੋਂ ਜਗ੍ਹਾ ਦੂਜੇ ਨੰਬਰ ਤੇ ਆਉਂਦੇ ਨੇ ਤੇ ਪਹਿਲੇ ਨੰਬਰ ਤੇ ਅਮਰੀਕਾ ਚ disloyalty( ਰਿਸ਼ਤੇ ‘ਚ ਇਮਾਨਦਾਰ ਨਾ ਹੋਣਾ) ਤੇ ਇੰਡੀਆ ਚ ਪਹਿਲੇ ਨੰਬਰ ਦਾ ਕਾਰਨ ਨਿਕਲਿਆ ਪਰਿਵਾਰ ਦੀ interference… ਪਰਿਵਾਰ ਦੀ ਮਤਲਬ ਵੱਡਿਆਂ ਤੇ ਹੋਰ ਸਕੇ ਸੰਬੰਧੀਆਂ ਦੀ… ਇਹ ਬੁਹਤ ਖ਼ਤਰਨਾਕ ਰੁਝਾਨ ਐ ਕਿ ਵੱਡੇ ਆਪਣੇ ਧੀ/ ਪੁੱਤ ਦਾ ਘਰ ਨਹੀਂ ਵੱਸਣ ਦੇ ਰਹੇ… ਉਹ ਧੀ/ ਪੁੱਤ ਜਿਹਨਾਂ ਨੂੰ ਓਹ ਸਾਰੀ ਉਮਰ ਅਸੀਸਾਂ ਦਿੰਦੇ ਨੇ ਕਿ ਰਾਜੀ ਰਹਿ, ਖੁਸ਼ ਰਹਿ ਵਗੈਰਾ ਵਗੈਰਾ!! ਇੱਦਾਂ ਕਿਉਂ!! ਉਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਜੋ ਸਾਹਮਣੇ ਆਈ ਓਹ ਇਹ ਐ ਕਿ ਤਲਾਕ ਹੋਣ ‘ਚ ਵੱਡਾ ਕਾਰਨ ਘਰਦੇ male member ਨਹੀਂ ਬਲਕਿ female members ਬਣ ਰਹੀਆਂ ਨੇ… ਚਾਹੇ ਓਹ ਮੁੰਡੇ ਦੇ ਪਰਿਵਾਰ ਚੋਂ ਹੋਣ ਚਾਹੇ ਕੁੜੀ ਦੇ ਪਰਿਵਾਰ ਚੋਂ… ਬੁਹਤ ਘੱਟ ਇਹੋ ਜਿਹੇ case ਸਾਹਮਣੇ ਆਉਂਦੇ ਨੇ ਜਿੱਥੇ ਮੁੰਡੇ ਤੇ ਕੁੜੀ ਦੀ ਆਪਸ ‘ਚ ਨਹੀਂ ਬਣੀ( ਹੈਗੇ ਨੇ ਪਰ rare case)
ਕਿਉਂ ਨਹੀਂ ਚਾਹੁੰਦੇ ਮਾਪੇ ਤੇ ਹੋਰ ਭੈਣ ਭਰਾ ਕਿ ਸਾਡੇ ਮੁੰਡੇ ਜਾਂ ਕੁੜੀ ਦਾ ਘਰ ਵਸੇ!! ਕਿਉਂ ਆਪਣੇ ਈ ਦੁਸ਼ਮਣ ਬਣ ਕੇ ਖੜ੍ਹੇ ਹੋ ਗਏ ਨੇ!!! ਮੇਰੀ ਗੱਲ ਦਾ ਯਕੀਨ ਨਾ ਆਏ ਤਾਂ randomly ਕਿਸੇ ਵੀ women cell ‘ਚ ਚਲੇ ਜਾਣਾ ਤੇ ਦੇਖਣਾ ਕੀ ਖਿਲਾਰਾ ਪੈ ਰਿਹੈ… ਓਥੇ ਜਾ ਕੇ ਸਾਰੀ picture clear ਹੋ ਜਾਂਦੀ ਐ ਕਿ ਕਿਸ ਤਰ੍ਹਾਂ ਇਹ ladies ਬੁਹਤ ਈ ਘਟੀਆ level ‘ਤੇ ਜਾ ਕੇ ਆਪਣੇ ਦਿਮਾਗ ਵਰਤਦੀਆਂ ਨੇ ਤੇ ਵਿਆਹੇ ਜੋੜਿਆਂ ਦੇ ਘਰ ਤੋੜ ਰਹੀਆਂ ਨੇ…
ਕੁੜੀਆਂ ਦੀਆਂ ਮਾਵਾਂ ਹਰ ਰੋਜ਼ ਫੋਨ ‘ਤੇ ਓਹਨਾਂ ਨਾਲ ਗੱਲਾਂ ਕਰਦੀਆਂ ਨੇ, ਗੱਲ ਕਰਨ ਇਹਦੇ ‘ਚ ਕੁਝ ਬੁਰਾ ਨਹੀਂ… ਪਰ ਇਹਨਾਂ ਦੀਆਂ ਗੱਲਾਂ ਇੰਨੇ ਹੇਠਲੇ ਪੱਧਰ ਦੀਆਂ ਹੁੰਦੀਆਂ ਨੇ.. ਕਿ ਤੇਰੇ ਸਹੁਰਿਆਂ ਨੇ ਅੱਜ ਕੀ ਬਣਾਇਆ!? ਤੇਰੀ ਸੱਸ ਨੇ ਫਲਾਣੇ ਤਿਉਹਾਰ ਤੇ ਜਾਂ ਤੇਰੇ ਜਨਮਦਿਨ ਤੇ ਕੀ ਲੈ ਕੇ ਦਿੱਤਾ… ਕਿੰਨੇ ਸੂਟ ਨਵੇਂ ਲਏ ਨੇ… ਤੇਰੀ ਨਣਦ ਨੂੰ ਕੀ-ਕੀ ਦਿੰਦੀ ਐ ਤੇਰੀ ਸੱਸ… ਇਥੋਂ ਤੱਕ ਕਿ ਜਵਾਈ ਦੀ ਜੇਬ ‘ਚ ਕੀ ਐ ਤੇ ਕੀ ਨਹੀਂ ਇਹ ਵੀ ਸਾਰੀ ਖ਼ਬਰ ਓਹ ਲੈਂਦੀਆਂ ਨੇ ਦੂਰ ਬੈਠੀਆਂ ਈ… ਤੇ ਇਹੋ ਜਿਹੀਆਂ ਕੁੜੀਆਂ ਨੇ ਅੱਗੋਂ ਕਿ ਅੱਜ ਦੇ ਸਮੇਂ ਦੀਆਂ ਪੜ੍ਹੀਆਂ-ਲਿਖੀਆਂ ਹੋ ਕੇ ਵੀ ਇਹਨਾਂ ਗੱਲਾਂ ਚੋਂ ਬਾਹਰ ਨਹੀਂ ਆ ਸਕੀਆਂ… ਤੁਸੀ ਯਕੀਨ ਕਰਨਾ ਮੇਰੇ ਇਕ ਦੋਸਤ ਦੇ ਤਲਾਕ ਦਾ ਕਾਰਨ ਤੇ ਲੜਾਈ ਦੀ ਸ਼ੁਰੂਆਤ ਇਸ ਗੱਲ ਤੇ ਕੀਤੀ ਗਈ ਕਿ ਓਹਦੀ ਸੱਸ ਨੇ ਫੋਨ ਕਰਕੇ ਕਿਹਾ ਤੁਸੀਂ ਅੱਜ ਮੇਰੀ ਕੁੜੀ ਨੂੰ ਰੋਟੀ ਸਬਜੀ ਨਾਲ ਦਹੀਂ ਨਹੀਂ ਦਿੱਤਾ, ਤੁਹਾਡੇ ਨੰਗਾਂ ਦੇ ਘਰ ਵਿਆਹਤੀ ਅਸੀਂ ਆਪਣੀ ਕੁੜੀ ਡੋਬ ਦਿੱਤੀ…. ਤੇ mostly cases ਚ ਲੜਾਈ ਕੋਈ ਬੁਹਤ ਵੱਡੀ ਗੱਲ ਤੇ ਨਹੀਂ ਹੋਈ ਬਲਕਿ ਆਹੀ ਨਿੱਕੀਆਂ ਮੋਟੀਆਂ ਗੱਲਾਂ ਕਰਕੇ ਈ ਘਰ ਦੀਆਂ ladies ਨੇ ਖਰਾਬ ਕੀਤੀ ਐ… ਦੂਜੇ ਪਾਸੇ ਮੁੰਡੇ ਦੇ ਘਰ ਵੀ ਮਾਵਾਂ ਤੇ ਭੈਣਾਂ ਘੱਟ ਨਹੀਂ, ਓਹ ਵੀ ਆਹੀ ਛੋਟੀਆਂ ਗੱਲਾਂ ਦੇ ਯੱਬ ਪਾਈ ਰੱਖਦੀਆਂ ਨੇ ਕਿ ਮੁੰਡੇ ਦੀ ਆਪਣੀ ਪਤਨੀ ਨਾਲ ਵੱਧ ਨਾ ਬਣਨ ਲੱਗ ਪਏ, ਕਿਤੇ ਓਹਦਾ ਈ ਨਾ ਹੋ ਕੇ ਰਹਿ ਜਾਵੇ… ਕੁੜੀ ਦੇ ਵਿਆਹ ਦੇ ਪਹਿਲੇ ਪਹਿਲ ਈ ਇਹਨਾਂ ਨੂੰ ਸਭ ਕੁਝ perfect ਚਾਹੀਦਾ… ਓਹਨੂੰ ਵਿਚਾਰੀ ਨੂੰ settle ਹੋਣ ਦਾ ਮੌਕਾ ਈ ਨਹੀਂ ਦਿੰਦੀਆਂ… ਕਦੀ ਸੱਸ ਕਦੀ ਨਣਦ ਕਦੀ ਜਠਾਣੀ ਕਦੀ ਦਰਾਣੀ… ਇਹ ਵਾਰੀ ਬੰਨ੍ਹ-ਬੰਨ੍ਹ ਕੇ ਘੇਰਾ ਪਾਈ ਰੱਖਦੀਆਂ ਨੇ ਤੇ ਹਰ ਰੋਜ਼ ਮੁੰਡੇ ਲਈ ਨਵਾਂ ਉਲਾਂਭਾ ਤਿਆਰ ਰੱਖਦੀਆਂ ਨੇ… ਇਹ ਆਹ ਨਹੀਂ ਕਰਦੀ ਇਹ ਓਹ ਨਹੀਂ ਕਰਦੀ… ਜੋ ਚੀਜ਼ਾਂ ਸੱਸ ਨੇ ਅੱਧੀ ਤੋਂ ਵੱਧ ਉਮਰ ਉੱਸ ਘਰ ‘ਚ ਰਹਿ ਕੇ ਸਿੱਖੀਆਂ ਹੁੰਦੀਆਂ ਨੇ ਓਹ ਨੂੰਹ ਤੋਂ ਹੁਣੇ ਈ ਕਰਕੇ ਦੇਵੇ ਦੀ ਆਸ ਲਾਈ ਬੈਠੀ ਰਹਿੰਦੀ ਐ… ਤੇ ਘਰ ਦੀਆਂ ਬਾਕੀ ਔਰਤਾਂ ਅੱਗ ‘ਚ ਤੇਲ ਆਲ਼ਾ ਕੰਮ ਕਰਦੀਆਂ ਨੇ… ਤੁਸੀਂ ਖਾਸਕਰ ਧਿਆਨ ਨਾਲ ਦੇਖਣਾ ਹਰੇਕ divorce case ਚ ਕੁੜੀ ਤੇ ਮੁੰਡਾ ਹਮੇਸ਼ਾਂ ਇਹੀ ਕਹਿੰਦੇ ਮਿਲਣਗੇ ਕਿ ਕੁੜੀ ਦੇ ਮਾਂ ਐਂ ਕਹਿੰਦੀ ਐ ਜਾਂ ਕਰਦੀ ਐ ਜਾਂ ਫੇਰ ਮੁੰਡੇ ਦੀ ਮਾਂ ਐਂ ਕਰਦੀ ਜਾਂ ਕਹਿੰਦੀ ਐ… ਕਿਸੇ ਵੀ ਜਗ੍ਹਾ ਤੁਹਾਨੂੰ male members ਦਾ negative role ਨਜ਼ਰ ਨਹੀਂ ਆਏਗਾ… ਉਹ ਬੱਸ ਮਗਰ ਹਾਂ ਚ ਹਾਂ ਕਰਦੇ ਜਾਂ ਗੱਲ ਦਾ ਨਬੇੜਾ ਕਰਦੇ ਨਜ਼ਰ ਆਉਣਗੇ… ਇਹ ਦੋ ਈ ਗੱਲਾਂ ਹੋਣਗੀਆਂ…
ਅਤੁਲ ਸੁਭਾਸ਼ case ਜਿਹੜਾ ਅੱਜ ਕੱਲ੍ਹ ਬੜਾ ਪ੍ਰਚੱਲਤ ਐ ਓਹਦੇ ਚ ਵੀ ਕੁੜੀ ਦੇ ਘਰਦਿਆਂ ਦਾ ਪੂਰਾ ਸਾਥ ਸੀ ਖਾਸਕਰ ਮਾਂ ਦਾ ਤੇ ਭਰਾ ਵਿਰੋਧ ਕਰਨ ਦੀ ਜਗ੍ਹਾ ਓਹਦਾ ਸਾਥ ਦੇਣ ਵਾਲ਼ਾ ਨਿਕਲਿਆ… ਜਿਸਦਾ ਨਤੀਜਾ ਅੱਜ ਪੂਰੀ ਦੁਨੀਆ ਦੇਖ ਰਹੀ ਐ… ਪਰ ਇਹ ਸਭ ਕਦੋਂ ਤੱਕ! ਕਦੋਂ ਤੁਸੀਂ ਵੱਡਿਆਂ ਤੇ ਹੋਰ ਰਿਸ਼ਤਿਆਂ ਨੇ ਇਕ ਵਿਆਹੁਤਾ ਜੋੜੇ ਨੂੰ ਸੁਖ ਸ਼ਾਂਤੀ ਇਕ ਦੂਜੇ ਨੂੰ ਸਮਝਣ ਤੇ ਇਕ ਦੂਜੇ ਨਾਲ ਖੁਸ਼ੀ ਖੁਸ਼ੀ ਰਹਿਣ ਦੀ ਰਾਹ ਚ ਰੋੜਾ ਈ ਬਣੇ ਰਹਿਣਾ! ਕਿਉਂ ਤੁਹਾਨੂੰ ਇਹ ਲੱਗਦੈ ਕਿ ਜ਼ਿੰਦਗੀ ਬੱਸ ਤੁਹਾਡੇ ਅਨੁਸਾਰ ਈ ਹੋਣੀ ਚਾਹੀਦੀ ਐ… ਤੁਹਾਡੇ ਕੋਲ ਆਪਣਾ ਪਾਰਟਨਰ ਹੈ ਤੁਸੀਂ ਓਹਦੇ ਤੇ ਧਿਆਨ ਦਿਓ ਨਾ… ਕਿਉਂ ਤੁਹਾਨੂੰ ਪਹਿਲਾਂ ਆਪਣੇ ਬੱਚੇ ਦਾ ਪਾਰਟਨਰ ਤੁਹਾਡੀ ਪਸੰਦ ਦਾ ਚਾਹੀਦਾ ਤੇ ਫੇਰ ਓਹਦੇ ਨਾਲ ਵਰਤਾਵਾ ਵੀ ਮਾੜਾ ਈ ਰੱਖਣੈ ਤੇ ਫੇਰ ਓਹਨਾਂ ਨੂੰ ਤਲਾਕ ਆਲੇ ਪਾਸੇ ਧੱਕਣਾ ਤੇ traumatize ਕਰਨਾ!?
ਪਹਿਲਾਂ ਬੱਚੇ ਪੜ੍ਹਨ ਤੁਹਾਡੀ ਮਰਜ਼ੀ ਨਾਲ, ਫੇਰ ਕੁਝ ਬਣਨ ਤੁਹਾਡੀ ਮਰਜ਼ੀ ਨਾਲ, ਫੇਰ ਵਿਆਹ ਤੁਹਾਡੀ ਮਰਜ਼ੀ ਨਾਲ ਕਰਾਉਣ ਤੇ ਫੇਰ ਆਪਣੇ ਪਾਰਟਨਰ ਨਾਲ ਰਿਲੇਸ਼ਨ ਵੀ ਤੁਹਾਡੀ ਮਰਜ਼ੀ ਦਾ ਰੱਖਣ!!?? ਤੁਹਾਡੀ ਸ਼ਾਨ ਚ ਹੋਰ ਕੀ ਕੀ ਕੁਰਬਾਨ ਕਰਨ ਤੁਹਾਡੇ ਬੱਚੇ ਜੀ!
ਤੁਸੀਂ ਕਰ ਕੀ ਰਹੇ ਓ! ਕਦੀ ਸੋਚਿਆ!?
ਆਖਰੀ ਸਵਾਲ ਕੀ ਸੱਚੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਅਸ਼ੀਰਵਾਦ ਦਿੰਨੇ ਓ ਕਿ ਖੁਸ਼ ਰਹਿ, ਆਪਣੇ ਅੰਦਰ ਝਾਕ ਕੇ ਦੇਖਣਾ ਕਿ ਸੱਚੀ ਚਾਹੁੰਦੇ ਓ ਕਿ ਓਹ ਖੁਸ਼ ਰਹਿਣ!?
ਕੁਝ ਬੁਰਾ ਲੱਗਿਆ ਹੋਏ ਤਾਂ ਇਸ ਵੇਲੇ ਇਹ ਜ਼ਰੂਰੀ ਐ, ਕਿਸੇ ਨੂੰ hurt ਨਹੀਂ ਕਰਨਾ ਚਾਹੁੰਦੀ but seriously
It’s a Big reason to worry!
Total Views: 190 ,
Real Estate