ਪ੍ਰੋ. ਗੁਰਬਾਜ ਸਿੰਘ ਸੰਧੂ ਵੱਲੋਂ ਪੰਜਾਬ ਸਟੇਟ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਜਿੱਤਿਆ ਕਾਂਸੀ ਦਾ ਤਗ਼ਮਾ

ਸ੍ਰੀ ਮੁਕਤਸਰ ਸਾਹਿਬ 18 ਨਵੰਬਰ  (ਕੁਲਦੀਪ ਘੁਮਾਣ) ਪੰਜਾਬ ਸਰਕਾਰ ਸਪੋਰਟਸ ਡਿਪਾਰਟਮੈਂਟ ਵੱਲੋਂ 13 ਤੋਂ 17 ਨਵੰਬਰ ਤੱਕ ਸ਼ੂਟਿੰਗ ਰੇਂਜ ਮੋਹਾਲੀ ਵਿਖੇ ਕਰਵਾਈ ਗਈ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਪ੍ਰੋ. ਗੁਰਬਾਜ ਸਿੰਘ ਸੰਧੂ ਨੇ 10 ਮੀਟਰ ਏਅਰ ਪਿਸਟਲ (ਐਨ ਆਰ) 41-50 ਕੈਟਾਗਰੀ ਵਿੱਚ ਹਾਸਿਲ ਕੀਤਾ ਤੀਜਾ ਸਥਾਨ।  ਪ੍ਰੋ. ਸੰਧੂ ਨੇ ਇਸ ਦਾ ਸਿਹਰਾ ਸ਼ੂਟਿੰਗ ਕੋਚ ਦਲਜਿੰਦਰ ਸਿੰਘ ਨੂੰ ਦਿੱਤਾ ਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਮੈਡਮ ਅਨਿੰਦਰਵੀਰ ਕੌਰ ਦਾ ਵੀ ਧੰਨਵਾਦ ਕੀਤਾ। ਇਸ ਸਮੇਂ ਕੋਚ ਦਲਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ, ਹੋਰ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਪ੍ਰੋ. ਗੁਰਬਾਜ ਸਿੰਘ ਸੰਧੂ ਨੂੰ ਵਧਾਈ ਦਿੱਤੀ।
Total Views: 388 ,
Real Estate