ਨਿਹੰਗਾਂ ਨੇ ਤਲਵਾਰਾਂ ਨਾਲ ਕਤਲ ਕੀਤਾ ਦੁਕਾਨਦਾਰ , ਲੋਕਾਂ ਨੇ ਇੱਟਾਂ ਮਾਰ –ਮਾਰ ਭਜਾਏ ਨਿਹੰਗ

ਪੱਟੀ : ਇੱਥੇ ਮੰਗਲਵਾਰ ਨੂੰ 6 ਨਿਹੰਗਾਂ ਨੇ ਤਲਵਾਰ ਨਾਲ ਵੱਢ ਕੇ ਇੱਕ ਦੁਕਾਨਦਾਰ ਸੰਮੀ ਪੁਰੀ ਦਾ ਕਤਲ ਕਰ ਦਿੱਤਾ ਜਦਕਿ ਉਸਦੇ ਬੇਟੇ ਕਰਨ ਪੁਰੀ ਅਤੇ ਭਾਈ ਰਾਜਨਪੁਰੀ ਨੂੰ ਜ਼ਖ਼ਮੀ ਕਰ ਦਿੱਤਾ । ਨਿਹੰਗਾਂ ਨੇ ਇਹ ਕਾਰਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਹੈ।
ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ 6 ਨਿਹੰਗ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਘਰ ਉਹਨਾ ਦੇ ਘਰ ਆਏ । ਉਹਨਾ ਨੇ ਸ਼ੰਮੀ ਨੂੰ ਆਵਾਜ਼ ਮਾਰੀ । ਜਿਉਂ ਹੀ ਸੰਮੀ ਬਾਹਰ ਆਇਆ ਤਾਂ ਨਿਹੰਗਾਂ ਨੇ ਉਸ ਨਾਲ ਧੱਕਾਮੁੱਕੀ ਸੁਰੂ ਕਰ ਦਿੱਤੀ ।
ਸ਼ੰਮੀ ਦੇ ਬੇਟੇ ਨੇ ਕਰਨ ਨੇ ਆਪਣੇ ਪਿਤਾ ਨਾਲ ਧੱਕੇਮੁੱਕੀ ਦਾ ਵਿਰੋਧ ਕੀਤਾ ਤਾਂ ਇੱਥੋਂ ਤਤਕਾਰ ਵੱਧ ਗਈ। ਫਿਰ ਨਿਹੰਗਾਂ ਨੇ ਤਲਵਾਰਾਂ ਕੱਢ ਲਈਆਂ । ਪਹਿਲਾਂ ਉਹਨਾ ਨੇ ਸੰਮੀ ਦੇ ਤਲਵਾਰ ਮਾਰੀ ,ਉਸਦਾ ਬਚਾਅ ਕਰਦੇ ਹੋਏ ਕਰਨ ਅੱਗੇ ਆਇਆ ਤਾਂ ਉਸਦਾ ਗੁੱਟ ਵੱਢ ਦਿੱਤਾ । ਜਦੋਂ ਸੰਮੀ ਦਾ ਭਰਾ ਰੋਕਣ ਲੱਗਾ ਤਾਂ ਉਸਨੂੰ ਵੀ ਜ਼ਖ਼ਮੀ ਕਰ ਦਿੱਤਾ । ਗੰਭੀਰ ਜ਼ਖ਼ਮੀ ਹੋਏ ਸ਼ੰਮੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ ।
ਪਰਿਵਾਰ ਦੀ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਪਹੁੰਚ ਗਏ ਅਤੇ ਉਹਨਾਂ ਨੇ ਡਾਗਾਂ ਅਤੇ ਵੱਟਿਆਂ ਨਾਲ ਨਿਹੰਗਾਂ ਤੇ ਹਮਲਾ ਕੀਤਾ ਫਿਰ ਉਹ ਭੱਜ ਗਏ ।
ਪੁਲਿਸ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਦਾ ਮ੍ਰਿਤਕ ਨਾਲ 1.75 ਲੱਖ ਰੁਪਏ ਦਾ ਲੈਣ ਦੇਣ ਸੀ । ਜਿਸਦੀ ਵਸੂਲੀ ਲਈ ਨਿਹੰਗ ਬਾਣੇ ‘ਚ ਆਏ ਲੋਕਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ।

Total Views: 415 ,
Real Estate