
ਐਪਲ ਦਾ ਪਹਿਲਾ ਫੋਲਡੇਬਲ ਫੋਨ ‘ਆਈਫੋਨ ਡੂਓ’ ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਵਿਕਰੀ ਲਈ ਆ ਗਿਆ। ਇਸ ਦੀ ਕੀਮਤ ਲਗਪਗ 2,000 ਡਾਲਰ ਹੈ ਜੋ ਭਾਰਤੀ ਕਰੰਸੀ ਵਿਚ ਅੰਦਾਜ਼ਨ 1.90 ਲੱਖ ਰੁਪਏ ਹੈ। ਹਾਲਾਂਕਿ, ਪਿਛਲੇ ਆਈਫੋਨ ਮਾਡਲਾਂ ਦੀ ਸ਼ੁਰੂਆਤ ਸਮੇਂ ਦੇਖੇ ਜਾਣ ਵਾਲੇ ਉਤਸ਼ਾਹ ਦੇ ਮੁਕਾਬਲੇ ਇਸ ਵਾਰ ਦੁਕਾਨਾਂ ਦੇ ਬਾਹਰ ਭੀੜ ਘੱਟ ਰਹੀ। ਕਈ ਦੇਸ਼ਾਂ ਵਿੱਚ ਮੰਗ ਜ਼ਿਆਦਾ ਹੋਣ ਦੇ ਬਾਵਜੂਦ ਸਪਲਾਈ ਸੀਮਤ ਰੱਖੀ ਗਈ ਹੈ। ਐਪਲ ਨੇ ਇਕ ਗਾਹਕ ਲਈ ਵੱਧ ਤੋਂ ਵੱਧ ਦੋ ਫੋਨਾਂ ਦੀ ਪਹਿਲਾਂ ਬੁਕਿੰਗ ਦੀ ਹੱਦ ਰੱਖੀ ਹੈ। ਚੀਨ, ਫਰਾਂਸ, ਹਾਂਗਕਾਂਗ, ਭਾਰਤ ਅਤੇ ਜਪਾਨ ਵਿੱਚ ਫੋਨ ਸਿਰਫ਼ ਉਨ੍ਹਾਂ ਗਾਹਕਾਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੇ ਆਨਲਾਈਨ ਆਰਡਰ ਦਿੱਤਾ ਸੀ। ਬੁਕਿੰਗ ਸ਼ੁਰੂ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਡਿਲਿਵਰੀ ਦੀਆਂ ਤਰੀਕਾਂ ਜਨਵਰੀ ਦੇ ਅਖੀਰ ਤੱਕ ਪਹੁੰਚ ਗਈਆਂ ਸਨ।
Total Views: 1 ,
Real Estate



















