ਯੂਕਰੇਨ ਅਤੇ ਰੂਸ ਨੇ ਕਿਹਾ ਹੈ ਕਿ ਉਹ ਰੂਸੀ ਕਬਜ਼ੇ ਵਾਲੇ ਸ਼ਹਿਰ ਓਲੇਸ਼ਕੀ ’ਚ ਗੋਲੀਬੰਦੀ ਲਈ ਰਾਜ਼ੀ ਹਨ। ਅਮਰੀਕੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੇ ਦਖ਼ਲ ਨਾਲ ਦੋਵੇਂ ਮੁਲਕ ਗੋਲੀਬੰਦੀ ਲਈ ਸਹਿਮਤ ਹੋਏ ਹਨ ਜੋ 27 ਅਕਤੂਬਰ ਤੋਂ ਅਮਲ ’ਚ ਆਵੇਗੀ।ਦੋਵੇਂ ਮੁਲਕਾਂ ਨੇ ਕਿਹਾ ਕਿ ਮੇਲਾਨੀਆ ਟਰੰਪ ਨੇ ਸਮਝੌਤੇ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਸ਼ਾਂਤੀ ਵਾਰਤਾਕਾਰ ਅਗਲੇ ਮਹੀਨੇ ਨਵੇਂ ਸਿਰੇ ਤੋਂ ਵਾਰਤਾ ਲਈ ਜੁੜਨਗੇ। ਉਨ੍ਹਾਂ ਕਿਹਾ ਕਿ ਯੂਕਰੇਨ, ਰੂਸ ਅਤੇ ਅਮਰੀਕਾ ਦੇ ਵਾਰਤਾਕਾਰਾਂ ਦੀ ਮੀਟਿੰਗ ਨਵੰਬਰ ਦੇ ਪਹਿਲੇ ਅੱਧ ’ਚ ਅਬੂ ਧਾਬੀ ’ਚ ਹੋਵੇਗੀ। ਓਲੇਸ਼ਕੀ ’ਚ ਗੋਲੀਬੰਦੀ ਦੌਰਾਨ ਲੋਕਾਂ ਨੂੰ ਰਾਹਤ ਸਮੱਗਰੀ ਭੇਜੀ ਜਾਵੇਗੀ ਅਤੇ ਮਾਨਵੀ ਲਾਂਘਿਆਂ ਰਾਹੀਂ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ। ਫਰਵਰੀ 2022 ਤੋਂ ਰੂਸੀ ਫ਼ੌਜ ਦੇ ਕਬਜ਼ੇ ਵਾਲੇ ਸ਼ਹਿਰ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਹਨ।
Total Views: 1 ,
Real Estate



















