ਮਿਸਰ ਦੀ ਨਾਦਾ ਹਾਫਿਜ਼ ਨੇ ਗਰਭਵਤੀ ਹੋਣ ਦੇ ਬਾਵਜੂਦ ਤਲਵਾਰਬਾਜ਼ੀ ਦਾ ਖੇਡਿਆ ਮੈਚ

ਪੈਰਿਸ ਓਲੰਪਿਕ ‘ਚ ਮਿਸਰ ਦੀ 7 ਮਹੀਨੇ ਦੀ ਗਰਭਵਤੀ ਮਹਿਲਾ ਤੀਰਅੰਦਾਜ਼ ਨਾਦਾ ਹਾਫੇਜ਼ ਵੀ ਇਸ ਮੁਕਾਬਲੇ ‘ਚ ਨਜ਼ਰ ਆਈ ਜਿਸ ਨੇ ਨਾ ਸਿਰਫ਼ ਓਲੰਪਿਕ ‘ਚ ਹਿੱਸਾ ਲਿਆ ਸਗੋਂ ਪਹਿਲਾ ਮੈਚ ਵੀ ਜਿੱਤਿਆ। 26 ਸਾਲਾ ਅਥਲੀਟ ਨੇ ਵਿਅਕਤੀਗਤ ਮੁਕਾਬਲੇ ‘ਚ ਆਪਣਾ ਪਹਿਲਾ ਮੈਚ ਜਿੱਤਿਆ, ਪਰ ਫਿਰ ਆਖਰੀ 16 ‘ਚ ਬਾਹਰ ਹੋ ਗਈ। ਬਾਅਦ ’ਚ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਲਿਖਿਆ, ‘ਮੇਰੀ ਕੁੱਖ ਵਿਚ ਇੱਕ ਛੋਟਾ ਓਲੰਪੀਅਨ ਵਧ ਰਿਹਾ ਹੈ। ਮੈਂ ਅਤੇ ਮੇਰੇ ਬੱਚਿਆਂ ਨੇ ਸਾਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਭਾਵੇਂ ਉਹ ਸਰੀਰਕ ਜਾਂ ਭਾਵਨਾਤਮਕ ਹੋਣ । ਗਰਭ ਅਵਸਥਾ ਖੁਦ ਵਿਚ ਇੱਕ ਅਜਿਹੀ ਮੁਸ਼ਕਲ ਯਾਤਰਾ ਹੈ। ਹਾਲਾਂਕਿ, ਜੀਵਨ ਅਤੇ ਖੇਡਾਂ ’ਚ ਸੰਤੁਲਨ ਬਣਾਈ ਰੱਖਣ ਲਈ ਸੰਘਰਸ਼ ਬਹੁਤ ਮੁਸ਼ਕਲ ਸੀ।

Total Views: 361 ,
Real Estate