ਜਿੱਤ ਵੱਲ ਵਧ ਰਹੀ ਕਮਲਾ ਹੈਰਿਸ ?

ਕਮਲਾ ਹੈਰਿਸ ਦੇ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚ ਸ਼ਾਮਲ ਹੋਣ ਤੋਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਉਨ੍ਹਾਂ ਦੀ ਪ੍ਰਚਾਰ ਟੀਮ ਨੇ 20 ਕਰੋੜ ਅਮਰੀਕੀ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ। ਹੈਰਿਸ ਦੀ ਪ੍ਰਚਾਰ ਟੀਮ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹੈਰਿਸ ਦੀ ਪ੍ਰਚਾਰ ਟੀਮ ਨੇ ਕਿਹਾ ਕਿ ਇੰਨੇ ਘੱਟ ਸਮੇਂ ਵਿਚ 20 ਕਰੋੜ ਅਮਰੀਕੀ ਡਾਲਰ ਦਾ ਚੰਦਾ ਇਕੱਠਾ ਕਰਨਾ ਦਰਸਾਉਂਦਾ ਹੈ ਕਿ ਹੈਰਿਸ ਦੇ ਹੱਕ ਵਿਚ ਸਮਰਥਨ ਵੱਧ ਰਿਹਾ ਹੈ।ਪ੍ਰਚਾਰ ਟੀਮ ਨੇ ਇਹ ਵੀ ਮੰਨਿਆ ਕਿ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ ਅਤੇ ਵੋਟਾਂ ਦਾ ਫਰਕ ਬਹੁਤ ਘੱਟ ਰਹੇਗਾ।
ਸਰਵੇਖਣ ਅਨੁਸਾਰ 54 ਫੀਸਦੀ ਅਮਰੀਕੀ ਮਹਿਲਾ ਰਾਸ਼ਟਰਪਤੀ ਲਈ ਤਿਆਰ ਹਨ। ਹਾਲਾਂਕਿ 30 ਫੀਸਦੀ ਅਮਰੀਕੀ ਨਹੀਂ ਚਾਹੁੰਦੇ ਕਿ ਕੋਈ ਔਰਤ ਰਾਸ਼ਟਰਪਤੀ ਬਣੇ। ਇਹ ਅੰਕੜੇ 2015 ਵਿਚ ਕੀਤੇ ਗਏ ਇਕ ਇਹੋ ਜਿਹੇ ਹੀ ਸਰਵੇਖਣ ਤੋਂ ਘੱਟ ਹਨ, ਜਦੋਂ ਸਰਵੇ ਵਿਚ 63 ਫੀਸਦੀ ਅਮਰੀਕੀਆਂ ਨੇ ਕਿਹਾ ਸੀ ਕਿ ਉਹ ਮਹਿਲਾ ਰਾਸ਼ਟਰਪਤੀ ਲਈ ਤਿਆਰ ਹਨ।ਇਸ ਸਰਵੇਖਣ ਤੋਂ ਇਕ ਮਹੀਨੇ ਬਾਅਦ ਹੀ ਡੈਮੋਕ੍ਰੇਟ ਹਿਲੇਰੀ ਕਲਿੰਟਨ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਉਹ ਟਰੰਪ ਤੋਂ ਚੋਣ ਹਾਰ ਗਈ ਸੀ। ਹੁਣ ਕਮਲਾ ਹੈਰਿਸ ਇਹੋ ਜਿਹੀ ਦੂਜੀ ਡੈਮੋਕ੍ਰੇਟ ਮਹਿਲਾ ਹੈ, ਜਿਸ ਨੇ ਖੁਦ ਨੂੰ ਟਰੰਪ ਖਿਲਾਫ ਉਮੀਦਵਾਰ ਐਲਾਨਿਆ ਹੈ।ਲਗਭਗ 41 ਫੀਸਦੀ ਅਮਰੀਕਨ ਇਹ ਵੀ ਮਹਿਸੂਸ ਕਰਦੇ ਹਨ ਕਿ ਮਰਦ ਅਤੇ ਔਰਤ ਦੇ ਬਰਾਬਰ ਯੋਗ ਹੋਣ ‘ਤੇ ਉਨ੍ਹਾਂ ਦੇ ਦੇਸ਼ ਦੇ ਅੱਧੇ ਤੋਂ ਵੱਧ ਲੋਕ ਮਰਦ ਉਮੀਦਵਾਰ ਨੂੰ ਹੀ ਵੋਟ ਦੇਣਗੇ।ਹੱਕ ‘ਚ ਜ਼ਿਆਦਾ ਡੈਮੋਕ੍ਰੇਟ ਡੈਮੋਕ੍ਰੇਟ ਪਾਰਟੀ ਦੇ 77 ਫੀਸਦੀ ਮੈਂਬਰਾਂ ਦਾ ਮੰਨਣਾ ਹੈ ਕਿ ਦੇਸ਼ ਇਕ ਮਹਿਲਾ ਰਾਸ਼ਟਰਪਤੀ ਲਈ ਤਿਆਰ ਹੈ।

Total Views: 133 ,
Real Estate