ਦੋ ਧੜਿਆਂ ਵਿਚ ਖੂਨੀ ਝੜਪ; 36 ਹਲਾਕ, 162 ਜ਼ਖ਼ਮੀ

ਪਾਕਿਸਤਾਨ ਦੇ ਉਤਰ ਪੱਛਮੀ ਕਬਾਇਲੀ ਜ਼ਿਲ੍ਹੇ ਵਿਚ ਦੋ ਭਾਈਚਾਰਿਆਂ ਵਿਚ ਜ਼ਮੀਨ ਨੂੰ ਲੈ ਕੇ ਖੂਨੀ ਝੜਪ ਹੋਈ ਜਿਸ ਵਿਚ ਹੁਣ ਤਕ 36 ਜਣੇ ਮਾਰੇ ਗਏ ਤੇ 162 ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖੁਰੱਮ ਜ਼ਿਲ੍ਹੇ ਦੇ ਬੁਸ਼ਹਿਰਾ ਪਿੰਡ ਵਿਚ ਪੰਜ ਦਿਨ ਪਹਿਲਾਂ ਝਗੜਾ ਹੋਇਆ ਸੀ। ਇਹ ਜ਼ਿਲ੍ਹਾ ਅਫਗਾਨਿਸਤਾਨ ਦੀ ਹੱਦ ਨਾਲ ਲੱਗਦਾ ਹੈ। ਹਾਲੇ ਵੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਗੋਲੀਬਾਰੀ ਜਾਰੀ ਹੈ।

Total Views: 402 ,
Real Estate