ਅਗਸਤ ’ਚ ਭਾਰਤ ਅੰਦਰ ਲੰਮੀ ਛੁੱਟੀ ਨੂੰ ਵੇਖਦਿਆਂ ਪ੍ਰਮੁੱਖ ਰੂਟਾਂ ’ਤੇ ਇਕਨਾਮੀ ਕਲਾਸ ਦੇ ਔਸਤ ਕਿਰਾਏ ’ਚ 46 ਫੀ ਸਦੀ ਤਕ ਦਾ ਵਾਧਾ ਹੋਇਆ ਹੈ। 15 ਤੋਂ 19 ਅਗੱਸਤ ਵਿਚਕਾਰ ਤਿੰਨ ਛੁੱਟੀਆਂ ਦੇ ਦਿਨ ਹਨ, ਜਿਸ ’ਚ ਸੁਤੰਤਰਤਾ ਦਿਵਸ ਵੀਰਵਾਰ (15 ਅਗੱਸਤ) ਅਤੇ ਰੱਖੜੀ ਸੋਮਵਾਰ (19 ਅਗੱਸਤ) ਨੂੰ ਪੈਂਦੀ ਹੈ। ਭਾਰਤ ਦੇ ਪ੍ਰਮੁੱਖ ਯਾਤਰਾ ਬਾਜ਼ਾਰ ਇਕਸੀਗੋ ਦੇ ਅੰਕੜਿਆਂ ਦੀ ਸਮੀਖਿਆ ਕੀਤੀ ਹੈ ਅਤੇ ਰੂਟਾਂ ਦੇ ਔਸਤ ਮਾਰਗਾਂ ਦਾ ਪਤਾ ਲਗਾਇਆ ਹੈ। ਬੈਂਗਲੁਰੂ-ਕੋਚੀ ਰੂਟ ਦਾ ਔਸਤ ਕਿਰਾਇਆ 14-20 ਅਗੱਸਤ ਲਈ 3,446 ਰੁਪਏ ਹੈ ਅਤੇ ਇਹ 2023 ਦੀ ਇਸੇ ਮਿਆਦ ਦੇ ਮੁਕਾਬਲੇ 46.3 ਫੀ ਸਦੀ ਜ਼ਿਆਦਾ ਹੈ। ਬੈਂਗਲੁਰੂ-ਮੁੰਬਈ ਰੂਟ ਦਾ ਔਸਤ ਕਿਰਾਇਆ 14-20 ਅਗੱਸਤ ਦੀ ਮਿਆਦ ਲਈ 3,969 ਰੁਪਏ ਹੈ, ਜੋ 2023 ਦੀ ਇਸੇ ਮਿਆਦ ਦੇ ਮੁਕਾਬਲੇ 37.6 ਫੀ ਸਦੀ ਜ਼ਿਆਦਾ ਹੈ।
Total Views: 109 ,
Real Estate



















