ਬਾਈਡਨ ਦੇ ਰਾਸ਼ਟਰਪਤੀ ਚੋਣਾਂ ਦੀ ਦੌੜ ‘ਚੋਂ ਹਟਣ ‘ਤੇ ਓਬਾਮਾ ਤੇ ਟਰੂਡੋ ਨੇ ਕੀਤੀ ਤਾਰੀਫ਼

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਜੋ ਬਾਈਡਨ ਦੇ ਇਸ ਫੈਸਲੇ ਦੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੂਬ ਤਾਰੀਫ ਕੀਤੀ ਹੈ।ਬਰਾਕ ਓਬਾਮਾ ਨੇ ਕਿਹਾ ਕਿ ਜੋ ਬਾਈਡਨ ਅਮਰੀਕਾ ਦੇ ਸਭ ਤੋਂ ਅਹਿਮ ਰਾਸ਼ਟਰਪਤੀ ਹਨ, ਨਾਲ ਹੀ ਮੇਰੇ ਵਧੀਆ ਹਨ। ਅੱਜ ਇੱਕ ਵਾਰ ਫਿਰ ਉਨ੍ਹਾਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਉਹ ਸੱਚੇ ਦੇਸ਼ ਭਗਤ ਹਨ। ਓਬਾਮਾ ਨੂੰ ਬਤੌਰ ਉਪ ਰਾਸ਼ਟਰਪਤੀ ਚੁਣਨ ਦੇ ਸਮੇਂ ਨੂੰ ਯਾਦ ਕਰਦੇ ਹੋਏ ਓਬਾਮਾ ਨੇ ਕਿਹਾ ਕਿ 16 ਸਾਲ ਪਹਿਲਾਂ ਜਦੋਂ ਮੈਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਤਲਾਸ਼ ਕਰ ਰਿਹਾ ਸੀ ਤਾਂ ਮੈਨੂੰ ਜੋ ਬਾਈਡਨ ਦੇ ਲੋਕ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕਰੀਅਰ ਬਾਰੇ ਪਤਾ ਸੀ।ਬਾਈਡਨ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਓਬਾਮਾ ਨੇ ਕਿਹਾ ਕਿ ਦੇਸ਼ ਦੇ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ, ਲੱਖਾਂ ਨੌਕਰੀਆਂ ਪੈਦਾ ਕਰਨ, ਦਵਾਈਆਂ ਦੀ ਕੀਮਤ ਘੱਟ ਕਰਨ, ਦੇਸ਼ ਦੇ ਇਤਿਹਾਸ ਵਿੱਚ ਜਲਵਾਯੂ ਪਰਿਵਰਤਨ ‘ਤੇ ਸਭ ਤੋਂ ਵੱਡਾ ਨਿਵੇਸ਼ ਕਰਨ ਅਤੇ ਹਰ ਨਾਗਰਿਕ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਬਾਈਡਨ ਨੇ ਸ਼ਾਨਦਾਰ ਕੰਮ ਕੀਤਾ।ਓਬਾਮਾ ਤੋਂ ਇਲਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਾਈਡਨ ਦੀ ਤਾਰੀਫ ਕੀਤੀ ਹੈ।

Total Views: 72 ,
Real Estate