ਯੁਵਕ ਸੇਵਾਵਾਂ ਕਲੱਬ ਲੰਡੇ ਰੋਡੇ ਵੱਲੋਂ ਬੱਚਿਆਂ ਨੂੰ ਖੇਡਾਂ ਲਈ  ਉਤਸ਼ਾਹਿਤ ਕਰਨ ਤੇ ਜੋਰ

ਸ੍ਰੀ ਮੁਕਤਸਰ ਸਾਹਿਬ 19 ਜੁਲਾਈ (ਕੁਲਦੀਪ ਸਿੰਘ ਘੁਮਾਣ ) ਇੱਥੋਂ ਨੇੜਲੇ ਪਿੰਡ ਲੰਡੇ ਰੋਡੇ ਦੇ ਯੁਵਕ ਸੇਵਾਵਾਂ ਕਲੱਬ (ਰਜਿ 262 ) ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ ਅਤੇ ਬੱਚਿਆਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ ਗਿਆ। ਜਿਕਰਯੋਗ ਹੈ ਕਿ ਯੁਵਕ ਸੇਵਾਵਾਂ ਕਲੱਬ ਲੰਡੇ ਰੋਡੇ ਵੱਲੋਂ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਵਿੱਚ ਵਧ ਚੜ ਕੇ ਹਿੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ  ਓਮ ਕਾਲੜਾ , ਸਾਰਾ ਸਟਾਫ ਅਤੇ ਯੁਵਕ ਸੇਵਾਵਾਂ ਕਲੱਬ ਰਜਿ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੂ, ਮੀਤ ਪ੍ਰਧਾਨ ਗੁਰਕੀਰਤ ਸਿੰਘ, ਕੁਲਦੀਪ ਸਿੰਘ ਸੁਵਾਗ, ਰਾਮ ਚੰਦ , ਹਰਜਿੰਦਰ ਸਿੰਘ ਭੋਲਾ ਗੁਰਤੇਜ ਸਿੰਘ ,  ਗੁਰਵਿੰਦਰ ਸਿੰਘ ਬਰਾੜ,ਭਾਈ ਘਨੱਈਆ ਸਿੱਖਿਆ ਸੋਸਾਇਟੀ (ਰਜਿ 18) ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਟੇਕ ਸਿੰਘ  ਵੀ ਹਾਜਰ ਸਨ ।
Total Views: 265 ,
Real Estate