ਉੱਤਰ ਪ੍ਰਦੇਸ਼ ‘ਚ ਮੈਰਿਜ ਸਰਟੀਫਿਕੇਟ ਬਣਾਉਂਦੇ ਸਮੇਂ ਹੁਣ ਲਾੜਾ-ਲਾੜੀ ਨੂੰ ਦਾਜ ਦਾ ਵੇਰਵਾ ਵੀ ਦੇਣਾ ਹੋਵੇਗਾ। ਇਸ ਸਬੰਧੀ ਸਰਕਾਰ ਨੇ ਰਜਿਸਟ੍ਰੇਸ਼ਨ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਜਾਣਕਾਰੀ ਅਨੁਸਾਰ ਮੈਰਿਜ ਸਰਟੀਫਿਕੇਟ ਬਣਾਉਣ ਲਈ ਹਜ਼ਾਰਾਂ ਅਰਜ਼ੀਆਂ ਆਉਂਦੀਆਂ ਹਨ।ਨਿਯਮਾਂ ਮੁਤਾਬਕ ਲਾੜਾ-ਲਾੜੀ ਵੱਲੋਂ ਵਿਆਹ ਕਾਰਡ, ਆਧਾਰ ਕਾਰਡ, ਹਾਈ ਸਕੂਲ ਦੀ ਮਾਰਕ ਸ਼ੀਟ ਦੇ ਨਾਲ-ਨਾਲ ਦੋ ਗਵਾਹਾਂ ਦੇ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਜਾਂਦੇ ਹਨ।ਹੁਣ ਉਨ੍ਹਾਂ ਦੇ ਨਾਲ ਦਾਜ ਸਬੰਧੀ ਹਲਫ਼ਨਾਮਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਦਫ਼ਤਰ ਵਿੱਚ ਨੋਟਿਸ ਵੀ ਲਗਾਇਆ ਗਿਆ ਹੈ। ਇਸ ਹਲਫਨਾਮੇ ਵਿੱਚ ਵਿਆਹ ਲਈ ਦਿੱਤੇ ਗਏ ਦਾਜ ਦਾ ਵੇਰਵਾ ਦੇਣਾ ਹੋਵੇਗਾ। ਅਧਿਕਾਰੀ ਦੀਪਕ ਸ਼੍ਰੀਵਾਸਤਵ ਮੁਤਾਬਕ ਸਰਕਾਰ ਨੇ ਵਿਆਹ ਲਈ ਹਲਫਨਾਮਾ ਜਮ੍ਹਾ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਹਰੇਕ ਨੂੰ ਦਸਤਾਵੇਜ਼ ਦੇ ਨਾਲ ਦਾਜ ਦਾ ਸਰਟੀਫਿਕੇਟ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
Total Views: 158 ,
Real Estate



















