ਨਦੀ ‘ਚ ਡਿੱਗੀ ਟੂਰਿਸਟ ਕੈਬ , 5 ਸੈਲਾਨੀਆਂ ਦੀ ਮੌਤ

ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਗਗਨਗੈਰ ਇਲਾਕੇ ‘ਚ ਸੈਲਾਨੀਆਂ ਨਾਲ ਭਰੀ ਇੱਕ ਕੈਬ ਸਿੰਧ ਨਦੀ ਵਿੱਚ ਡਿੱਗ ਗਈ ਹੈ। ਇਸ ਹਾਦਸੇ ‘ਚ 5 ਸੈਲਾਨੀਆਂ ਦੀ ਮੌਤ ਹੋ ਗਈ ,ਜਦਕਿ ਤਿੰਨ ਲੋਕਾਂ ਨੂੰ NDRF-SDRF ਨੇ ਬਚਾ ਲਿਆ ਹੈ। ਇੱਕ ਸੈਲਾਨੀ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ।ਬਚਾਏ ਗਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਪਤਾ ਸੈਲਾਨੀ ਦੀ ਭਾਲ ਜਾਰੀ ਹੈ। ਪੁਲਿਸ ਟੀਮ, ਅਸਾਮ ਰਾਈਫਲਜ਼, ਟ੍ਰੈਫਿਕ ਗ੍ਰਾਮੀਣ ਪੁਲਿਸ, ਸਥਾਨਕ ਪ੍ਰਸ਼ਾਸਨ, NDRF, SDRF ਅਤੇ ਸਥਾਨਕ ਲੋਕ ਸਰਚ ਆਪ੍ਰੇਸ਼ਨਤ ਵਿੱਚ ਸ਼ਾਮਲ ਹਨ।

Total Views: 36 ,
Real Estate