ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨਰ ਦਾ ਅਚਨਚੇਤ ਅਸਤੀਫਾ

ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਚੋਣ ਕਮਿਸ਼ਨਰ ਅਰੁਣ ਕੁਮਾਰ ਗੋਇਲ ਨੇ ਅਸਤੀਫਾ ਦੇ ਦਿੱਤਾ ਹੈ। ਇਹ ਅਸਤੀਫਾ ਉਦੋਂ ਆਇਆ ਜਦੋਂ ਚੋਣਾਂ ਦਾ ਐਲਾਨ ਹੋਣ ਵਾਲਾ ਹੈ ਅਤੇ ਰਾਸ਼ਟਰਪਤੀ ਦਰੋਪਦੀ ਮੂਰਮੂ ਨੇ ਅਸਤੀਫਾ ਸਵੀਕਾਰ ਵੀ ਕਰ ਲਿਆ ਹੈ। ਪੰਜਾਬ ਕੇਡਰ ਦੇ ਇਸ ਅਧਿਕਾਰੀ ਦਾ ਕਾਰਜਕਾਲ 2027 ਤੱਕ ਸੀ । ਅਰੁਣ ਕੁਮਾਰ ਗੋਇਲ ਮੁੱਖ ਚੋਣ ਕਮਿਸ਼ਨਰ ਬਣਨ ਦੀ ਕਤਾਰ ‘ਚ ਸਨ ਕਿਉਂਕਿ ਮੌਜੂਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਫਰਵਰੀ 2025 ‘ਚ ਸੇਵਾਮੁਕਤ ਹੋਣ ਵਾਲੇ ਹਨ। ਗੋਇਲ ਨੇ 21 ਨਵੰਬਰ 2023 ਨੂੰ ਚੋਣ ਕਮਿ਼ਨਰ ਦਾ ਅਹੁਦਾ ਸੰਭਾਲਿਆ ਸੀ ।
ਗੋਇਲ ਨੇ ਅਸਤੀਫਾ ਕਿਉਂ ਦਿੱਤਾ ਇਸ ਦਾ ਕਾਰਨ ਸਪੱਸ਼ਟ ਨਹੀਂ ।
2024 ਦੀਆਂ ਆਮ ਚੋਣਾਂ ਤੋਂ ਪਹਿਲਾਂ 15 ਫਰਵਰੀ ਨੂੰ ਚੋਣ ਕਮਿਸ਼ਨਰ ਅਨੂਪ ਪਾਂਡੇ ਸੇਵਾਮੁਕਤ ਹੋ ਚੁੱਕੇ ਹਨ । ਪਾਂਡੇ ਦੀ ਸੇਵਾਮੁਕਤੀ ਮਗਰੋਂ ਤਿੰਨ ਮੈਂਬਰੀ ਚੋਣ ਕਮਿਸ਼ਨ ਵਿੱਚੋਂ ਇੱਕ ਅਹੁਦਾ ਖਾਲੀ ਸੀ , ਗੋਇਲ ਦੇ ਅਸਤੀਫੇ ਮਗਰੋਂ ਕੇਵਲ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੀ ਕਮਿਸ਼ਨ ਦੇ ਮੈਂਬਰ ਰਹਿ ਗਏ ਹਨ ਅਤੇ ਚੋਣਾਂ ਦਾ ਐਲਾਨ ਵੀ ਹੋਣ ਵਾਲਾ ਹੈ।
ਐਸੋਸ਼ੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਸ (ਏਡੀਆਰ) ਨੇ ਅਰੁਣ ਗੋਇਲ ਦੀ ਚੋਣ ਕਮਿਸ਼ਨਰ ਦੇ ਰੂਪ ‘ਚ ਨਿਯੁਕਤੀ ਨੂੰ ਸੁਪਰੀਮ ਕੋਰਟ ‘ਚ ਚੈਲੇਂਜ ਕੀਤਾ ਸੀ । ਸੁਣਵਾਈ ਤੋਂ ਪਹਿਲਾਂ ਹੀ ਦੋ ਜੱਜ ਜਸਟਿਸ ਕੇ ਐਮ ਜੇਸੇਫ ਅਤੇ ਜਸਟਿਸ ਬੀਵੀ ਨਾਗਰਤਨਾ ਨੇ ਖੁਦ ਨੂੰ ਮਾਮਲੇ ਤੋਂ ਅਲੱਗ ਕਰ ਲਿਆ ਸੀ ।
ਪਟੀਸ਼ਨ ‘ਚ ਦੋਸ਼ ਸੀ ਕਿ ਗੋਇਲ ਦੀ ਨਿਯਕੁਤੀ ਕਾਨੂੰਨ ਮੁਤਾਬਿਕ ਸਹੀ ਨਹੀਂ ਹੈ। ਨਾਲ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਹੈ। ਏਡੀਆਰ ਨੇ ਸਰਕਾਰ ਅਤੇ ਚੋਣ ਕਮਿਸ਼ਨ ਤੇ ਖੁਦ ਦੇ ਫਾਇਦੇ ਲਈ ਅਰੁਣ ਕੁਮਾਰ ਗੋਇਲ ਨੂੰ ਨਿਯੁਕਤ ਕੀਤੇ ਜਾਣ ਦਾ ਦੋਸ਼ ਲਾਇਆ।
ਉਦੋਂ ਸੁਪਰੀਮ ਕੋਰਟ ਨੇ ਟਿੱਪਣੀ ਦਿੱਤੀ ਸੀ ‘ ਚੋਣ ਕਮਿਸ਼ਨ ਦੀ ਫਾਇਲ ਬਿਜਲੀ ਦੀ ਰਫ਼ਤਾਰ ਨਾਲ ਕਲੀਅਰ ਹੋ ਗਈ । ਜਿਸ ਦਿਨ ਅਰਜ਼ੀ ਆਉਂਦੀ ਉਸੇ ਦਿਨ ਕਲੀਅਰ ਹੋ ਜਾਂਦੀ ਅਤੇ ਪ੍ਰਧਾਨ ਮੰਤਰੀ ਨੇ ਵੀ ਮਨਜੂਰੀ ਦੇ ਦਿੱਤੀ । ਐਨੀ ਕਾਹਲ ਕਾਹਦੀ ਸੀ, ਜੋ ਸਾਰਾ ਕੰਮ 1 ਦਿਨ ‘ਚ ਹੀ ਕਰਕੇ ਨਿਯੁਕਤੀ ਕਰ ਦਿੱਤੀ ਗਈ । ਸਾਨੂੰ ਪਤਾ ਕੁਝ ਕੰਮ ਬਿਜਲੀ ਦੀ ਰਫ਼ਤਾਰ ਨਾਲ ਕਰਨੇ ਪੈਂਦੇ ਹਨ ਪਰ ਇਹ ਵੈਕੇਂਸੀ ਲਈ ਤਾਂ 15 ਦਿਨ ਪਏ ਸਨ।’

Total Views: 161 ,
Real Estate