ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ‘ਚ ਹੋਏ ਵਿਸ਼ਵ ਸੁੰਦਰੀ ਮੁਕਾਬਲੇ ‘ਚ ਮਿਸ ਚੈਕ ਰਿਪਬਲਿਕ ਕ੍ਰਿਸਟੀਨਾ ਪਿਜਕੋਵਾ ਨੇ ਮਿਸ ਵਰਲਡ -2023 ਦਾ ਖਿਤਾਬ ਜਿੱਤ ਲਿਆ ਹੈ ।
ਮਿਸ ਲੇਬਨਾਨ ਯਾਸਮੀਨਾਜੇਤੂਨ ਫਸਟ ਰਨਰ ਅਪ ਰਹੀ । ਪਿਛਲੀ ਵਾਰ ਇਹ ਖਿਤਾਬ ਪੋਲੈਂਡ ਦੀ ਰਹਿਣ ਵਾਲੀ ਕੈਰੋਲੀਨਾ ਬਿਲਾਵਸਕਾ ਨੇ ਆਪਣੇ ਨਾਮ ਕੀਤਾ ਸੀ । ਕੈਰੋਲੀਨਾ ਨੇ ਹੀ ਕ੍ਰਿਸਟੀਨਾ ਨੂੰ ਜੇਤੂ ਤਾਜ ਪਹਿਨਾਇਆ ।
ਫੈਮਿਨਾ ਮਿਸ ਇੰਡੀਆ-2022 ਦੀ ਵਿਨਰ ਰਹੀ ਸਿਨੀ ਸੈ਼ਟੀ ਨੇ ਭਾਰਤ ਦੀ ਪ੍ਰਤੀਨਿਧਤਾ ਕੀਤਾ ਸੀ । ਉਹ ਟਾਪ-8 ਤੱਕ ਪਹੁੰਚੀ ਪਰ ਟਾਪ -4 ਵਿੱਚ ਜਗਾ ਬਣਾਉਣ ‘ਚ ਅਸਮਰੱਥ ਰਹੀ । ਮਿਸ ਤਿਰਨੀਦਾਦ ਐਂਡ ਟੋਬੈਗੋ ,ਮਿਸ ਬੋਤਸਵਾਨਾ , ਮਿਸ ਚੈਕ ਰਿਪਬਲਿਕ ਅਤੇ ਮਿਸ ਲੇਬਨਾਨ ਟਾਪ -4 ਵਿੱਚ ਸ਼ਾਮਿਲ ਰਹੀਆਂ। ਇਸ ਮੁਕਾਬਲੇ ‘ਚ 112 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ ।
Total Views: 308 ,
Real Estate



















