ਭਾਰਤੀ ਹਾਕੀ ਦੇ ਕਪਤਾਨ ਰਹੇ ਸ: ਪ੍ਰਗਟ ਸਿੰਘ ਨੂੰ ਹੁਣ ਪੰਜਾਬ ਕਾਂਗਰਸ ਦੀ ਕਪਤਾਨੀ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਲੰਬੇ ਸਮੇਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਚਰਨਜੀਤ ਸਿੰਘ ਚੰਨੀ ਸਮੇਤ ਕਈ ਵੱਡੇ ਆਗੂ ਮੁਹਿੰਮ ਚਲਾ ਰਹੇ ਸਨ। ਕੱਲ੍ਹ ਰਾਹੁਲ ਗਾਂਧੀ ਨੇ ਫੋਨ ਕਰਕੇ ਰਾਜਾ ਵੜਿੰਗ ਤੋਂ ਅਸਤੀਫਾ ਲੈ ਲਿਆ । ਅੱਜ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ ਤੇ ਆਪਣਾ ਅਸਤੀਫ਼ਾ ਸੌਂਪਿਆ।
ਹੁਣੇ ਹੁਣ ਖ਼ਬਰ ਆਈ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪ੍ਰਗਟ ਸਿੰਘ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ।
ਪ੍ਰਗਟ ਸਿੰਘ ਕੋਲ ਹੁਣ ਵੱਡੀ ਜਿੰਮੇਵਾਰੀ ਹੋਵੇਗੀ ਕਿ ਚੋਣਾਂ ਤੋਂ ਐਨਾ ਪਹਿਲਾਂ ਧੜਿਆਂ ‘ਚ ਵੰਡੀ ਕਾਂਗਰਸ ਨੂੰ ਕਿਵੇਂ ਇਕੱਠੀ ਕਰਨਾ ਹੈ।
Real Estate





















