ਕੈਨੇਡਾ ਤੋਂ ਪੰਜਾਬ ਆ ਰਹੇ ਨੌਜਵਾਨ ਨੂੰ ਜਹਾਜ਼ ‘ਚ ਦਿਲ ਦਾ ਦੌਰਾ

ਕੈਨੇਡਾ ਤੋਂ ਪੰਜਾਬ ਜਾਂਦੇ ਇੱਕ ਪੰਜਾਬੀ ਨੌਜਵਾਨ ਨੂੰ ਜਹਾਜ਼ ‘ਚ ਦਿਲ ਦਾ ਦੌਰਾ ਪੈ ਗਿਆ। ਰਾਏਕੋਟ ਦਾ ਜੰਮਪਲ ਨੌਜਵਾਨ ਸੁਪਿੰਦਰ ਸਿੰਘ ਉਰਫ਼ ਪਿੰਦਰ ਗਰੇਵਾਲ(48) ਆਪਣੇ ਮਾਤਾ-ਪਿਤਾ ਨਾਲ ਏਅਰ ਇੰਡੀਆ ਦੀ ਫਲਾਈਟ ਵਿੱਚ ਵਤਨ ਪਰਤ ਰਿਹਾ ਸੀ। ਸਫ਼ਰ ਦੌਰਾਨ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਗਈ। ਉਹ 6 ਮਾਰਚ ਨੂੰ ਕੈਨੇਡਾ ਦੇ ਵੈਨਕੂਵਰ ਤੋਂ ਏਅਰ ਇੰਡੀਆ ਦੀ ਫਲਾਈਟ ਵਿਚ ਸਵਾਰ ਹੋਇਆ। ਸਫ਼ਰ ਸ਼ੁਰੂ ਹੋਣ ਦੇ 7 ਘੰਟਿਆ ਬਾਅਦ ਹੀ ਜਹਾਜ ਵਿਚ ਉਸ ਦੀ ਤਬੀਅਤ ਵਿਗੜੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਫਲਾਈਟ ਦੇ ਸਟਾਫ਼ ਨੇ ਸੁਪਿੰਦਰ ਸਿੰਘ ਨੂੰ ਬਚਾਉਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।ਸੁਪਿੰਦਰ ਸਿੰਘ ਦੀ ਪਤਨੀ ਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਉਸ ਦੀ ਮ੍ਰਿਤਕ ਦੇਹ ਨੂੰ ਉਸੇ ਜਹਾਜ਼ ਰਾਹੀਂ ਵਾਪਸ ਵੈਨਕੂਵਰ ਭੇਜ ਦਿੱਤਾ ਗਿਆ, ਜਦਕਿ ਉਸ ਦੇ ਮਾਤਾ ਪਿਤਾ 11 ਮਾਰਚ ਨੂੰ ਵਾਪਸ ਕੈਨੇਡਾ ਜਾਣਗੇ ਅਤੇ ਉਨ੍ਹਾਂ ਦੇ ਜਾਣ ਉਪਰੰਤ ਹੀ ਨੌਜਵਾਨ ਦਾ ਸਸਕਾਰ ਕੀਤਾ ਜਾਵੇਗਾ।

Total Views: 392 ,
Real Estate